
ਇਕ ਹਾਦਸਾ
ਤੂੰ ਅਾਈ, ਤਾ
ਦਰੀਆ ਸਮੰਦਰ ਵਲੋ
ਪਰਬਤ ਵਲਾਂ ਚਡ ਤੁਰੇ।
ਤੇਰੀ ਛੁਹ ਇਕ ਮੁਅਜਜਾ ਸੀ।
ਤੇਰੀਆ ਨਿੱਕੀਆ ਨਿੱਕੀਆ ਗੱਲਾਂ
ਤੇ ਵੱਡੇ ਵੱਡੇ ਸੁਫਨੇ
ਖੰਭਾ ਦੀ ਫਡਫਡਾਹਤ
ਤੇ ਅੱਖਾ ਵਿਚ ਸਿਮਟਦੇ ਅਸਮਾਨ
ਮੈਨੂੰ ਅਜੇ ਵੀ ਯਾਦ ਨੇ।
ਸਾਡਾ ਮਿਲਣਾ ਇਕ ਹਾਦਸਾ ਸੀ।
ਸਮੇ ਨੇ ਸਾਨੂੰ
ਇੱਕੋ ਦਰਿਅਾ ਦੇ ਦੋ ਕੰਢਿਆ ਵਾਂਗ,
ਸਮਾਨੰਤਰ ਖਲਿਆਰ ਦਿੱਤਾ।
ਅਸੀ ਮਿਲਕੇ ਵੀ ਨਹੀ ਮਿਲਦੇ
ਤੇ ਵਿੱਛਡ ਕੇ ਵੀ ਨਰੀ ਵਿਛਡਦੇ।
ਦਰਿਆ ਦੀ ਗਤੀ ਦੇ ਨਾਲ, ਨਾਲ,
ਕੰਢਿਆਂ ਵਿਚ ਵੀ,
ਗਤੀ ਦਾ ਮੱਠਾ, ਮੱਠਾ ਅਹਿਸਾਸ ਰਹਿੰਦਾ ਹੈ।
ਜੇ ਫਰਕ ਹੈ, ਤਾਂ ਕੇਵਲ ਇਤ...
More