ਰਵਿੰਦਰ ਰਵੀ
ਵਿਸ਼ਵੀਕਰਨ: ਅਧੂਰੀ ਵਿਥਿਆ
*੧.ਸੈਟੇਲਾਈਟ, ਖਲਾਅ-ਤਕਨੀਕ,
*੨.ਦੂਰ-ਸੰਚਾਰ ਦੇ ਸਾਧਨ ਸਾਰੇ।
ਸਭ ਮਾਨਵ ਦੀ ਸੋਚ ਦੇ ਅੰਦਰ,
ਏਥੋਂ ਚੜ੍ਹਦੇ, ਸੂਰਜ, ਤਾਰੇ।
“ਪਿੰਡ”, “ਬ੍ਰਹਮੰਡ” ਵੀ ਸ਼ਬਦ ਨੇ ਇਸ ਦੇ,
ਇਸ ਦੀ ਬੋਲੀ ਦੇ ਆਧਾਰ।
ਸੱਭਿਅਤਾ, ਲੋਕ-ਯਾਨ ਵਿਚ ਵੱਸਦਾ,
ਇਸ ਦੇ ਅਰਥਾਂ ਦਾ ਪਾਸਾਰ।
ਨਖਯਤਰਾਂ ਤਕ ਪਹੁੰਚ ਹੈ ਇਸ ਦੀ,
ਬ੍ਰਹਮੰਡ ਦੀ ਇਹ ਲਿਖੇ ਕਿਤਾਬ।
ਦਰਸ਼ਨ, ਸਾਇੰਸ ਤੇ ਮਨ-ਵਿਗਿਆਨ,
ਚਿੰਤਨ ਇਸ ਦਾ, ਵੱਖ, ਵੱਖ *੩.ਬਾਬ।
ਵਿਸ਼ਵੀਕਰਨ ‘ਚ ਘਟੇ ਫਾਸਲੇ,
ਦੇਸ਼ਾਂ ਵਿਚ ਰਹੀ ਨਾਂ ਦੂਰੀ।
ਮਾਨਵ ਤੋਂ ਮਾਨਵ ਪਰ ਦੂਰ,
ਵਿਥਿਆ ਇਸ ਦੀ ਅਜੇ ਅਧੂਰੀ।
*੧.ਸੈਟੇਲਾਈਟ, ਖਲਾਅ ਤਕਨੀਕ: Satellite and Space technology
*੨.ਦੂਰ-ਸੰਚਾਰ: Telecommunications *੩.ਬਾਬ: Chapter(s)