Ik Benaam Ishq

ਰਵਿੰਦਰ ਰਵੀ

ਇਕ ਬੇਨਾਮ ਇਸ਼ਕ

– ਪਿਛਲੇ ਸੱਤ ਸਾਲਾਂ ਵਿਚ, ਦਿਲ ਦੇ ਕਈ ਅਪ੍ਰੇਸ਼ਨਾਂ ਤੋਂ ਬਾਅਦ,

੧੦ ਮਈ, ੨੦੧੦ ਨੂੰ ਹੋਏ , ਸੱਜੀ ਅੱਖ ਦੇ ਅਪ੍ਰੇਸ਼ਨ ਤੋਂ ਬਾਅਦ –


*ਟੁੱਟੇ ਘਰ ਨੂੰ ਉਲਟ ਪੁਲਟ ਕਰ,

ਪੁਲਸ ਕਰੇ ਪੜਤਾਲ ਜਿਵੇਂ।

ਦਿਲ ਦੇ ਹਮਲੇ ਪਿੱਛੋਂ ਸੁੰਨੀਂ,

ਹੋਂਦ ਦਾ ਹੋਇਆ ਹਾਲ ਇਵੇਂ।

ਹੋਂਦ, ਹੋਣ, ਨਿਹੋਂਦ ਦੇ ਵਿਚ ਤਾਂ,

ਬਚ ਕੇ ਕੋਈ ਨਾਂ ਲੰਘਿਆ ਏਥੋਂ,

ਪੁਲਸਰਾਤ ਦੀ ਖੇਡ ਵੱਸੇ।

ਬਚੇ ਜੁ, ਉਹ ਹੀ ਭੇਦ ਦੱਸੇ।

ਦਿਲ ‘ਚੋਂ ਕੁਝ ਨਾਂ ਲੱਭਿਆ, ਤਾਂ ਫਿਰ

ਅੱਖ ਨੂੰ ਆ ਬਘਿਆੜੀ ਪਾਈ।

ਸ਼ਾਇਰ ਦਾ ਸੰਸਾਰ ਨਿਰਾਲਾ,

ਇਸ ਵਿਚ ਵੱਸਿਆ, ਦਿਸਦਾ ਈ ਨਹੀਂ।

ਆਪਣੇ ਆਪ ‘ਚੋਂ ਤੈਨੂੰ ਵੇਖਣ

ਸ਼ਾਡੇ ਦਰ ਤੂੰ ਮੁੜ, ਮੁੜ ਆਈ,

ਲਹੂ ਲੁਹਾਣ ਨਜ਼ਰਾਂ ਦੇ ਅੰਦਰ,

ਚਸਕਾਂ ਪੈਂਦੀਆਂ ਪੀੜ ਦੀਆਂ।

ਕੁਝ ਦਰ ਖੁੱਲਣ ਆਪਮੁਹਾਰੇ,

ਕੁਝ ਦਰ ਆਪੂੰ ਭੀੜਦੀਆਂ।

ਤੇਰੇ ਨਾਲ ਮੁਹੱਬਤੀ ਸੱਜਣਾਂ,

ਜੀਵਨ ਇਕ ਸ਼ਰਾਰਤ ਸੀ।

ਦੀ ਇਹ ਇਕ ਮੁਹਾਰਤ ਸੀ।

ਤੇਰੇ ਸਿਹਰਿਆਂ ਵਾਲੇ, ਤੈਨੂੰ

ਧੀ, ਪੁੱਤ ਦਿੱਤੇ ਲਾਲ ਕਈ।

ਆਪਣੀ ਅਸਲੀ ਭਾਲ ਲਈ।

ਤਨ ਦੀ ਭਾਸ਼ਾ ਅਸੀਂ ਵੀ ਬੋਲੀ,

ਮਨ ਦੇ ਅਰਥ ਪਛਾਨਣ ਲਈ –

ਤਨ ਨੂੰ ਤੇਹ, ਮਨ ਨੂੰ ਸੰਤੋਸ਼,

ਮਿਲੇ ਸੀ ਆਪਾ ਛਾਨਣ ਲਈ

ਕਿਤਨੀਆਂ ਦੇਹਾਂ, ਇਸ ਦੇਹ ਅੰਦਰ,

ਘੁਲ ਮਿਲ, ਫਿਰ ਕਾਫੂਰ ਹੋਈਆਂ?

ਚੇਤੰਨਤਾ ਦਾ ਸਾਗਰ-ਮੰਥਨ,

ਸੋਮਰਸ ਨੂੰ ਝੂਰ ਰਹੀਆਂ!

ਅਹਿਸਾਸਾਂ ਦੀ ਸਾਂਝ ‘ਚ ਵੱਸੇ

ਤੇਰਾ ਮੇਰਾ ਪਿਆਰ ਇਵੇਂ,

ਥਲ ਵਿਚ ਠੇਡੇ ਖਾ, ਖਾ ਸੁਫਨਾਂ,

ਖੇੜ ਲਵੇ ਗੁਲਜ਼ਾਰ ਜਿਵੇਂ!

ਦਿਲ, ਅੱਖ ਚੀਰ ਵੀ ਲੱਭਾ ਨਾਂ, ਨਾਂ,

ਤੇਰਾ ਗਰਮ ਹਵਾਵਾਂ ਨੂੰ।

ਪਿੰਡ, ਬ੍ਰਹਿਮੰਡ ਹੁਣ ਇਕ ਮਿਕ ਹੇਏ,

ਪਕੜੇ ਕੌਣ ਦਿਸ਼ਾਵਾਂ ਨੂੰ???

ਟੁੱਟੇ ਘਰ ਨੂੰ ਉਲਟ ਪੁਲਟ ਕਰ,

ਪੁਲਸ ਕਰੇ ਪੜਤਾਲ ਜਿਵੇਂ।

ਦਿਲ ਦੇ ਹਮਲੇ ਪਿੱਛੋਂ ਸੁੰਨੀਂ,

ਹੋਂਦ ਦਾ ਹੋਇਆ ਹਾਲ ਇਵੇਂ।


 

* ਟੁੱਟੇ ਘਰ –  ਜਿਸ ਘਰ ਵਿਚ ਚੋਰੀ ਹੋਈ ਜਾਂ ਡਾਕਾ ਪਿਆ ਹੋਵੇ(Broken House)y

Leave a Reply

Your email address will not be published. Required fields are marked *