ਖੁਦਾ ਦਾ ਕਤਲ
ਪਾਕਿਸਤਾਨ ਵਿਚ, ੧੬ ਦਸੰਬਰ ਨੂੰ ਹੋਏ, ਬੱਚਿਆਂ ਦੇ ਕਤਲ-ਏ-ਆਮ ਤੋਂ ਬਾਅਦ
ਫੁੱਲਾਂ ਨੂੰ ਵੇਖੀਦਾ ਹੈ,
ਮਾਣੀਂਦਾ ਹੈ,
ਉਨ੍ਹਾਂ ਦੇ ਰੰਗ ਰੂਪ ਦੇ,
ਮਹਿਕ ਦੇ,
ਮਾਲੀ ਬਣੀਂਦਾ ਹੈ।
ਇਨ੍ਹਾਂ ਫੁੱਲਾਂ ‘ਚੋਂ ਹੀ,
ਭਵਿੱਖ ਦਾ ਸੂਰਜ ਚੜ੍ਹਦਾ ਹੈ,
ਆਦਿ ਤੇ ਜੁਗਾਦਿ ਨਾਲ,
ਰਿਸ਼ਤਾ ਜੁੜਦਾ ਹੈ।
ਫੁੱਲਾਂ ‘ਤੇ ਗੋਲੀਆਂ ਬਰਸਾਉਣ ਵਾਲੇ,
ਇਹ ਕੌਣ ਸਨ?
ਕੌਣ ਸਨ ਇਹ
ਖੁਦਾ ਨੂੰ, ਕੁਰਾਨ ਨੂੰ,
ਕਤਲ ਕਰਕੇ,
ਜੱਨਤ ਦਾ ਟਿਕਟ ਕਟਾਉਣ ਵਾਲੇ?
ਬੱਚਿਆਂ ਦੇ ਮਾਸੂਮ ਚਿਹਰੇ,
ਖੁਦਾ ਦਾ ਰੂਪ ਹੁੰਦੇ ਹਨ!