Review-25

੧. ਮੇਰੇ ਕਾਵਿ-ਨਾਟਕਾਂ ਦਾ ਮੰਚਨ: ਸੰਖੇਪ ਜਾਣਕਾਰੀ

ਰਵਿੰਦਰ ਰਵੀ

ਹੁਣ ਤਕ, ਮੈਂ ਕੁਲ 12 ਕਾਵਿ-ਨਾਟਕ ਲਿਖੇ ਹਨ। ਇਨ੍ਹਾਂ ਵਿੱਚੋਂ ਹੇਠ ਲਿਖੇ 11ਕਾਵਿ-ਨਾਟਕ, 1976 ਤੋਂ

2013 ਤਕ, ਭਾਰਤ ਵਿਚ, ਨਾਮਵਰ ਰੰਗਕਰਮੀਆਂ ਵਲੋਂ ਖੇਡੇ ਜਾ ਚੁੱਕੇ ਹਨ:

੧. ਬੀਮਾਰ ਸਦੀ(The Sick Century – 1974)

ਸਭ ਤੋਂ ਪਹਿਲਾਂ, ਇਹ ਕਾਵਿ-ਨਾਟਕ, ਡਾ. ਸੂਰਜੀਤ ਸਿੰਘ ਸੇਠੀ ਦੇ ਨਿਰਦੇਸ਼ਨ ਹੇਠ, ਸਰਬ-ਭਾਰਤੀ

ਨਾਟ-ਨਿਰਦੇਸ਼ਕਾਂ ਦੀ ਵਰਕਸ਼ਾਪ ਦੌਰਾਨ, 1976 ਵਿਚ, ਪੰਜਾਬੀ ਯੂਨੀਵਰਸਿਟੀ (ਪਟਿਆਲਾ, ਭਾਰਤ) ਵਿਚ

ਖੇਡਿਆ ਗਿਆ। ਫਿਰ ਸੁਭਾਸ਼ ਪੁਰੀ ਦੇ ਨਿਰਦੇਸ਼ਨ ਹੇਠ, 1977 ਵਿਚ, ਮਲੇਰਕੋਟਲਾ ਅਤੇ ਯਮੁਨਾ

ਨਗਰ ਵਿਚ ਇਸ ਦੇ ਦੋ ਸ਼ੋ ਪੇਸ਼ ਕੀਤੇ ਗਏ।1986 ਵਿਚ, ਸੁਭਾਸ਼ ਪੁਰੀ ਨੇ ਹੀ ਇਹ ਕਾਵਿ-ਨਾਟਕ

ਮੁੰਬਈ ਵਿਚ ਖੇਡਿਆ। ਐਸ. ਡੀ. ਕਾਲਜ, ਅੰਬਾਲਾ ਦੇ ਵਿੱਦਿਆਰਥੀਆਂ ਨੇ, ਇਸ ਕਾਵਿ-ਨਾਟਕ

ਨੂੰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਮੇਲੇ ਵਿਚ ਖੇਡਿਆ ਅਤੇ ਪ੍ਰਥਮ ਦਰਜਾ ਹਾਸਿਲ

ਕੀਤਾ। ਇਹ ਨਾਟਕ ਪ੍ਰੀਤਮ ਸਿੰਘ ਢੀਂਡਸਾ ਦੇ ਨਿਰਦੇਸ਼ਨ ਹੇਠ ਵੀ ਕਈ ਵਾਰ ਖੇਡਿਆ ਗਿਆ।

ਪ੍ਰੀਤਮ ਸਿੰਘ ਢੀਂਡਸਾ ਨੇ ਹੀ, ਇਸ ਨਾਟਕ ਵਿਚ, ਡਾ. ਸੁਰਜੀਤ ਸਿੰਘ ਸੇਠੀ ਦੇ ਨਿਰਦੇਸ਼ਨ ਹੇਠ,

“ਮਰਦ” ਪਾਤਰ ਦੀ ਮੁੱਖ ਭੂਮਿਕਾ ਨਿਭਾਈ ਸੀ ਅਤੇ ਬਾਅਦ ਵਿਚ ਉਹ ਫਿਲਮਾਂ ਵਿਚ ਚਲੇ ਗਿਆ।

੨. ਚੌਕ ਨਾਟਕ(The Play at the Cross Roads – 1984)

ਡਾ. ਸੁਰਜੀਤ ਸਿੰਘ ਸੇਠੀ ਨੇ 28 ਤੇ 29 ਮਈ, 1986 ਨੂੰ ਮੁੰਬਈ ਵਿਚ ਇਸ ਨਾਟਕ ਦੇ ਦੋ ਸ਼ੋ

ਪ੍ਰਸਤੁਤ ਕੀਤੇ ਅਤੇ ਬਾਅਦ ਵਿਚ ਗੋਆ ਵਿਚ ਵੀ ਖੇਡਿਆ। 1987 ਵਿਚ, ਇਹ ਨਾਟਕ, ਆਯੁਰਵੈਦਿਕ

ਕਾਲਜ, ਪਟਿਆਲਾ ਦੇ ਵਿੱਦਿਆਰਥੀਆਂ ਵਲੋਂ, ਯੁਵਕ ਮੇਲੇ ਵਿਚ, ਖੇਡਿਆ ਗਿਆ ਤੇ ਜੇਤੂ ਰਿਹਾ।

ਬਾਅਦ ਵਿਚ, ਸੁਭਾਸ਼ ਪੁਰੀ ਨੇ ਇਸ ਕਾਵਿ-ਨਾਟਕ ਦੇ ਕਈ ਸ਼ੋ ਪ੍ਰਸਤੁਤ ਕੀਤੇ।

੩. ਰੂਹ ਪੰਜਾਬ ਦੀ(The Soul of the Punjab – 1984)

ਗੁਰਸ਼ਰਨ ਸਿੰਘ ਨੇ, ਆਪਣੇ ਨਿਰਦੇਸ਼ਨ ਹੇਠ, ‘ਅੰਮ੍ਰਿਤਸਰ ਕਲਾ ਕੇਂਦਰ’ ਵਲੋਂ, ਪੰਜਾਬੀ

ਅਕਾਦਮੀਂ, ਦਿੱਲੀ ਦੁਆਰਾ ਆਯੋਜਤ ਨਾਟਕ ਮੇਲੇ ਵਿਚ, ਇਹ ਗੀਤ-ਨਾਟਕ 26 ਸਤੰਬਰ, 1987

ਨ,ੂੰ ਨਵੀਂ ਦਿੱਲੀ ਵਿਚ ਮੰਚਤ ਕੀਤਾ। ਇਸ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਵੀ ਗੁਰਸ਼ਰਨ ਸਿੰਘ

ਤੇ ਕੇਵਲ ਧਾਲੀਵਾਲ ਨੇ ਇਸ ਗੀਤ-ਨਾਟਕ ਦੇ ਕਈ ਸ਼ੋ, ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਪੇਸ਼

ਕੀਤੇ।1988 ਵਿਚ, ਇਹ ਗੀਤ-ਨਾਟਕ, ਸੁਭਾਸ਼ ਪੁਰੀ ਦੇ ਨਿਰਦੇਸ਼ਨ ਹੇਠ, ਯੁਵਕ ਮੇਲੇ ਵਿਚ ਖੇਡਿਆ

ਗਿਆ ਤੇ ਜੇਤੂ ਰਿਹਾ।ਸੁਭਾਸ਼ ਪੁਰੀ ਨੇ ਹੀ ਇਸ ਗੀਤ-ਨਾਟਕ ਦੇ ਕਈ ਹੋਰ ਸ਼ੋ ਪੇਸ਼ ਕੀਤੇ। ਇਸ ਗੀਤ-

ਨਾਟਕ ਦੀ ਲੋਕ ਸੰਪਰਕ ਵਿਭਾਗ(ਪੰਜਾਬ) ਨੇ ਵੀਡੀਓ ਫਿਲਮ ਵੀ ਬਣਾਈ। ਡਾ. ਮਨਜੀਤਪਾਲ ਕੌਰ ਨੇ, 2

ਫਰਵਰੀ, 1995 ਨੂੰ, ਇਸ ਗੀਤ-ਨਾਟਕ ਦਾ, ‘ਪੰਜਾਬ ਆਰਟਸ ਕੌਂਸਲ’, ਚੰਡੀਗੜ੍ਹ, ਦੇ ਮੰਚ

ਉੱਤੇ, ਇਕ ਹੋਰ ਸ਼ੋ ਪ੍ਰਸਤੁਤ ਕੀਤਾ।

. ਸਿਫਰ ਨਾਟਕ(The Zero Play – 1987)

ਇਹ ਕਾਵਿ-ਨਾਟਕ, ਸੁਭਾਸ਼ ਪੁਰੀ ਦੇ ਨਿਰਦੇਸ਼ਨ ਹੇਠ, 1987 ਤੇ 1988 ਵਿਚ ਕਈ ਵਾਰ ਮੰਚਤ ਕੀਤਾ

੫. ਮੱਕੜੀ ਨਾਟਕ(The Spider Play – 1989)

ਇਹ ਕਾਵਿ-ਨਾਟਕ, ਅਜਮੇਰ ਸਿੰਘ ਔਲਖ ਨੇ 12 ਨਵੰਬਰ, 1989 ਨੂੰ ਮਾਨਸਾ, 14 ਨਵੰਬਰ

1989 ਨੂੰ ਲੰਬੀ ਅਤੇ 15 ਨਵੰਬਰ, 1989 ਨੂੰ ਸਰਦੂਲ ਗੜ੍ਹ ਵਿਚ ਖੇਡਿਆ। ਲੰਬੀ ਵਾਲੀ

ਪੇਸ਼ਕਾਰੀ ਦਾ 6000 ਦੇ ਕਰੀਬ ਦਰਸ਼ਕਾਂ ਨੇ ਆਨੰਦ ਮਾਣਿਆਂ। ਇਹ ਕਾਵਿ-ਨਾਟਕ, 1990 ਵਿਚ

“ਤਿੰਨ ਨਾਟਕ” ਪੁਸਤਕ ਵਿਚ ਛਪਣ ਤੋਂ ਪਹਿਲਾਂ ਹੀ, ਹੱਥ-ਲਿਖਤ ਸਕ੍ਰਿਪਟ(ਖਰੜੇ) ਤੋਂ, 1989

ਵਿਚ, ਖੇਡਿਆ ਗਿਆ। “ਮੱਕੜੀ ਨਾਟਕ”, ਮੰਚਨ-ਤਸਵੀਰਾਂ ਅਤੇ ਮੰਚਨ-ਵੇਰਵੇ ਸਮੇਤ, “ਤਿੰਨ

ਨਾਟਕ” ਦੇ 1990 ਵਿਚ ਛਪੇ ਪਹਿਲੇ ਐਡੀਸ਼ਨ ਵਿਚ ਛਪਿਆ।

੬. ਪਛਾਣ ਨਾਟਕ(The Identity Play – 1990)

ਡਾ. ਮਨਜੀਤਪਾਲ ਕੌਰ ਦੇ ਨਿਰਦੇਸ਼ਨ ਹੇਠ, ਇਹ ਕਾਵਿ-ਨਾਟਕ, 6 ਅਪ੍ਰੈਲ, 1993 ਨੂੰ, ਗੁਰੁ

ਨਾਨਕ ਦੇਵ ਯੂਨਵਿਰਸਿਟੀ, ਅੰਮ੍ਰਿਤਸਰ, ਵਿਚ ਮੰਚਤ ਕੀਤਾ ਗਿਆ।

੭. ਮਨ ਦੇ ਹਾਣੀ(The Mind Mates – 2005)

ਡਾ. ਸਾਹਿਬ ਸਿੰਘ ਦੇ ਨਿਰਦੇਸ਼ਨ ਹੇਠ, ਇਸ ਕਾਵਿ-ਨਾਟਕ ਦੇ, ਹੁਣ ਤਕ, ਸੱਤ ਸ਼ੋ ਪ੍ਰਸਤੁਤ ਕੀਤੇ

ਜਾ ਚੁੱਕੇ ਹਨ। 3 ਦਸੰਬਰ, 2008 ਨੂੰ ਚੰਡੀਗੜ੍ਹ, 30 ਜਨਵਰੀ, 2009 ਨੂੰ ਬਠਿੰਡਾ, 31 ਜਨਵਰੀ,

2009 ਨੂੰ ਮੁੱਲਾਂ ਪੁਰ(ਦਾਖਾ), 20 ਫਰਵਰੀ, 2009 ਨੂੰ ਸ੍ਰੀ ਰਾਮ ਸੈਂਟਰ, ਦਿੱਲੀ, 4 ਮਾਰਚ,

2009 ਨੂੰ ਚੰਡੀਗੜ੍ਹ, 9 ਅਕਤੂਬਰ, 2009 ਨੂੰ ਅੰਮ੍ਰਿਤਸਰ ਅਤੇ 22 ਅਕਤੂਬਰ,2009

ਨੂੰ ਫਿਰ ਇਹ ਕਾਵਿ-ਨਾਟਕ ਅੰਮ੍ਰਿਤਸਰ ਵਿਚ ਮੰਚਤ ਕੀਤਾ ਗਿਆ।

੮. ਮਖੌਟੇ ਤੇ ਹਾਦਸੇ(The Masks and the Accidents – 2008)

ਕੇਵਲ ਧਾਲੀਵਾਲ ਦੇ ਨਿਰਦੇਸ਼ਨ ਹੇਠ, ਇਸ ਕਾਵਿ-ਨਾਟਕ ਦਾ ਮੰਚਨ, ‘ਨੈਸ਼ਨਲ ਸਕੂਲ ਆਫ

ਡਰਾਮਾਂ'(ਦਿੱਲੀ) ਅਤੇ ‘ਵਿਰਸਾ ਵਿਹਾਰ'(ਅੰਮ੍ਰਿਤਸਰ) ਦੇ ਸਹਿਯੋਗ ਨਾਲ, 1 ਜੁਲਾਈ, 2009 ਨੂੰ,

‘ਕਰਤਾਰ ਸਿੰਘ ਦੁੱਗਲ ਆਡੇਟੋਰੀਅਮ’, ਅੰਮ੍ਰਿਤਸਰ, ਵਿਚ ਕੀਤਾ ਗਿਆ।

੯. ਚੱਕ੍ਰਵਯੂਹ ਤੇ ਪਿਰਾਮਿਡ(The Chakravyuh and the Pyramid – 2010)

ਇਹ ਕਾਵਿ-ਨਾਟਕ, ਕੇਵਲ ਧਾਲੀਵਾਲ ਦੇ ਨਿਰਦੇਸ਼ਨ ਹੇਠ, ‘ਨੈਸ਼ਨਲ ਸਕੂਲ ਆਫ ਡਰਾਮਾਂ'(ਦਿੱਲੀ) ਅਤੇ

‘ਵਿਰਸਾ ਵਿਹਾਰ'(ਅੰਮ੍ਰਿਤਸਰ) ਦੇ ਸਹਿਯੋਗ ਨਾਲ, 5 ਜੁਲਾਈ, 2012 ਨੂੰ, ‘ਕਰਤਾਰ ਸਿੰਘ ਦੁੱਗਲ

ਆਡੇਟੋਰੀਅਮ’, ਅੰਮ੍ਰਿਤਸਰ ਵਿਚ ਖੇਡਿਆ ਗਿਆ।

੧੦.  ਅੱਧੀ ਰਾਤ ਦੁਪਹਿਰ(Noon At Midnight – 1983)

ਇਸ ਕਾਵਿ-ਨਾਟਕ ਨੂੰ ਕੇਵਲ ਧਾਲੀਵਾਲ ਨੇ ‘ਵਿਰਸਾ ਵਿਹਾਰ'(ਅੰਮ੍ਰਿਤਸਰ ) ਦੇ ਸਹਿਯੋਗ ਨਾਲ, 4

ਜੁਲਾਈ, 2013 ਨੂੰ, ‘ਕਰਤਾਰ ਸਿੰਘ ਦੁੱਗਲ ਆਡੇਟੋਰੀਅਮ’, ਅੰਮ੍ਰਿਤਸਰ ਵਿਚ ਪ੍ਰਸਤੁਤ ਕੀਤਾ।

੧੧.  ਰੁਕੇ ਹੋਏ ਯਥਾਰਥ(The Frozen Realities – 1990)

ਇਸ ਕਾਵਿ-ਨਾਟਕ ਨੂੰ ਕੇਵਲ ਧਾਲੀਵਾਲ ਨੇ ‘ਵਿਰਸਾ ਵਿਹਾਰ'(ਅੰਮ੍ਰਿਤਸਰ ) ਦੇ ਸਹਿਯੋਗ ਨਾਲ, 4

ਜੁਲਾਈ, 2013 ਨੂੰ, ‘ਕਰਤਾਰ ਸਿੰਘ ਦੁੱਗਲ ਆਡੇਟੋਰੀਅਮ’, ਅੰਮ੍ਰਿਤਸਰ ਵਿਚ, ਮੰਚਤ ਕੀਤਾ।

– ਰਵਿੰਦਰ ਰਵੀ –

– 31 ਦਸੰਬਰ, 2013


****************************************************************************************

੧.ਵਿਸ਼ੇਸ਼ ਨੋਟ-੧: ਉੱਪਰ ਨੰਬਰ ੧ ਤੋਂ ਨੰਬਰ ੯ ਤਕ  ਦਿੱਤੇ ਨਾਟਕਾਂ ਦਾ ਪੂਰਾ ਵਿਸਥਾਰ,

ਮੰਚਨ-ਤਸਵੀਰਾਂ, ਟਿਪਣੀਆਂ, ਅਖਬਾਰੀ ਤਰਾਸ਼ੇ ਤੇ ਕਲਾਕਾਰਾਂ ਦੇ ਵੇਰਵੇ ਆਦਿ, ਹੇਠ ਲਿਖੀਆਂ

ਪੁਸਤਕਾਂ ਵਿੱਚ ਪੜ੍ਹੋ:

੧. ਮੇਰੇ ਕਾਵਿ-ਨਾਟਕ-੪(ਰਵਿੰਦਰ ਰਵੀ): ਰਵਿੰਦਰ ਰਵੀ ਦੇ ਕਾਵਿ-ਨਾਟ-ਸੰਗ੍ਰਹਿਆਂ ਦੀ ਚੌਥੀ

ਸੈਂਚੀ(Volume 4) –

ਨੈਸ਼ਨਲ ਬੁਕ ਸ਼ਾਪ, ਦਿੱਲੀ – 2013

੨. ਮੇਰਾ ਥੀਏਟਰ ਤੇ ਇੱਕੀਵੀਂ ਸਦੀ(ਰਵਿੰਦਰ ਰਵੀ):   ਨੈਸ਼ਨਲ ਬੁਕ ਸ਼ਾਪ, ਦਿੱਲੀ – 2012

੩. ਮੇਰਾ ਕਾਵਿ-ਨਾਟ ਲੋਕ(ਰਵਿੰਦਰ ਰਵੀ): ਤ੍ਰਿਲੋਚਨ ਪਬਲਿਸ਼ਰਜ਼, ਚੰਡੀਗੜ੍ਹ – ਦੂਜਾ ਐਡੀਸ਼ਨ – 2008

੧.ਵਿਸ਼ੇਸ਼ ਨੋਟ-2: ਇਸ ਪੁਸਤਕ(“ਦੋ ਨਾਟਕ ਤੇ ਰੰਗਮੰਚ”) ਵਿਚ ਸ਼ਾਮਿਲ ਦੋ ਨਾਟਕਾਂ(ਨੰਬਰ 10 ਤੇ 11),

ਦੇ ਮੰਚਨ ਦਾ ਪੂਰਾ-ਪੂਰਾ ਵੇਰਵਾ, ਸਮੇਤ ਅਖਬਾਰੀ ਤਰਾਸ਼ਿਆਂ, ਮੰਚਨ-ਤਸਵੀਰਾਂ, ਟਿਪਣੀਆਂ ਤੇ

ਪੱਤਰਾਂ ਆਦਿ ਦੇ, ਇਸ ਪੁਸਤਕ ਦੇ: “ਮੇਰੇ ਕਾਵਿ-ਨਾਟਕ ਤੇ ਰੰਗਮੰਚ” ਭਾਗ ਵਿਚ, ਦਿੱਤਾ ਗਿਆ ਹੈ।


ਮੇਰੇ ਕਾਵਿ-ਨਾਟਕਾਂ ਦੇ ਮੰਚਨ ਬਾਰੇ ਕੁਝ ਟਿਪਣੀਆਂ

1. Ravinder Ravi’s “Beemaar Sadi” and “Chowk Naatak” are rich in theme and have been

presented by the Drama Department of the Punjabi University(Patiala), with theatrical

excellence.

– Dr. Kamlesh Uppal –

An excerpt from an article: “Punjabi Theatre”, published in the

inaugural issue(February-March, 1989) of the “Punjabi Scene”.

2. ਪਟਿਆਲਾ ਜ਼ੋਨ ਦਾ ਨਾਟਕ ਰਵਿੰਦਰ ਰਵੀ ਦਾ “ਚੌਕ ਨਾਟਕ” ਸੀ। ਰਵਿੰਦਰ ਰਵੀ ਦੇ ਨਾਟਕਾਂ ਵਿਚ

ਕਾਇਨਾਤੀ ਵਿਸਤਾਰਾਂ ਦੀਆਂ ਗੱਲਾਂ ਹੁੰਦੀਆਂ ਹਨ, ਪਰ ਸ਼ੌਕੀਆ ਕਲਾਕਾਰਾਂ ਦੇ ਹੱਥਾਂ ਵਿਚ

ਇਨ੍ਹਾਂ ਦਾ ਅਸਤਿਤਵਵਾਦੀ ਦਰਸ਼ਨ ਗੁਆਚ ਜਾਣ ਦੇ ਚਾਨਸਿਜ਼ ਵੱਧ ਹੁੰਦੇ ਹਨ। ਇਸ ਪ੍ਰਸਤੁਤੀ ਦੇ

ਸਾਰੇ ਰੰਗਮੰਚੀ ਨਿਕਸੁਕ ਵਿੱਚੋਂ ਜੁ ਪੱਲੇ ਪਿਆ, ਉਹ ਇਹ ਸੀ: ਹਿਟਲਰ ਤੋਂ ਹੋ ਚੀ ਮਿੰਨ੍ਹ,

ਵਲਾਇਤ ਤੋਂ ਵੀਅਤਨਾਮ, ਸੱਭਿਅਤਾ ਦਾ ਇਕ ਜੰਗਲੀ ਚੌਰਾਹਾ, ਅਸੀਂ ਸਭ ਜਿਊਣ ਦਾ ਭਰਮ ਭੋਗ

ਰਹੇ ਹਾਂ ਤੇ ਹੌਲੀ ਹੌਲੀ ਮਰ ਰਹੇ ਹਾਂ। ਜਾਣਾ ਕਿੱਥੇ ਹੈ? ਇਸ ਚੌਕ ਤੋਂ ਉਸ ਚੌਕ ਤਕ,

ਜ਼ਿੰਦਗੀ, ਮੌਤ….ਆਦਿ। ਪਟਿਆਲਾ ਦੇ ਆਯੁਰਵੈਦਿਕ ਕਾਲਜ ਦੇ ਵਿੱਦਿਆਰਥੀਆਂ ਦੀ ਇਸ

ਪੇਸ਼ਕਾਰੀ ਵਿਚ ਤਮਾਮ ਥੀਏਟਰਬਾਜ਼ੀ ਸੀ।

– ਡਾ. ਕਮਲੇਸ਼ ਉੱਪਲ-

“ਅਕਸ”, ਅਪ੍ਰੈਲ, 1987

3. “ਬੀਮਾਰ ਸਦੀ”, “ਚੌਕ ਨਾਟਕ” ਤੇ “ਸਿਫਰ ਨਾਟਕ” ਦੇ, ਸੁਭਾਸ਼ ਪੁਰੀ ਦੁਆਰਾ ਮੰਚਨ ਬਾਰੇ


ਇਕ ਟਿਪਣੀ


“ਸਪਾਰਟੇਕਸ”, “ਸੰਡੇ ਵੀਕ”, “ਬੀਮਾਰ ਸਦੀ”, “ਚੌਕ ਨਾਟਕ”, ਸਿਫਰ ਨਾਟਕ”, “ਟਾਈਪਿਸਟਸ”,

“ਕੰਜੂਸ”, “ਨੱਥੇ ਦੀ ਮਾਸੀ”, “ਇਸ ਚੌਕ ਤੋਂ ਸ਼ਹਿਰ ਦਿਸਦਾ ਹੈ”, “ਕਾਲ ਚੱਕ੍ਰ”, “ਚੜ੍ਹਦਾ ਰੂਪ

ਸਵਾਇਆ”, “ਇਹ ਜ਼ਿੰਦਗੀ ਹੈ ਦੋਸਤੋ” ਆਦਿ ਕੁਝ ਕੁ ਬਿਹਤਰੀਨ ਨਾਟਕ ਸਨ, ਜੋ ਪੁਰੀ ਨੇ ਨਿਰਦੇਸ਼ਤ

ਕੀਤੇ ਅਤੇ ਖੇਡੇ। ਸੱਤ ਸਾਲ ਲਗਾਤਾਰ ਉਸ ਦੇ ਖਿਡਵਾਏ ਨਾਟਕ ਯੂਨੀਵਰਸਿਟੀ ਦੇ ਯੁਵਕ ਮੇਲਿਆਂ

ਵਿਚ ਗੋਲਡ ਮੈਡਲ ਜਿੱਤਦੇ ਰਹੇ।”

– ਡਾ. ਕਮਲੇਸ਼ ਉੱਪਲ –

“ਕਲਾ ਦੀ ਆਭਾ ਤੇ ਜ਼ਿੰਦਗੀ ਦਾ ਆਥਣ” ਵਿੱਚੋਂ,

“ਅਕਸ”, ਜੂਨ-ਜੁਲਾਈ, 2006(ਪੰਨੇਂ 50 ਤੋਂ 52)

4. “ਰਵਿੰਦਰ ਰਵੀ” ਦੇ ਨਾਟਕਾਂ ਵਿੱਚੋਂ “ਮੱਕੜੀ ਨਾਟਕ”, “ਰੂਹ ਪੰਜਾਬ ਦੀ”, “ਚੌਕ ਨਾਟਕ”,

“ਸੂਰਜ ਨਾਟਕ”, “ਬੀਮਾਰ ਸਦੀ” ਆਦਿ ਨਾਟਕਾਂ ਨੂੰ ਭਾਰਤੀ ਪੰਜਾਬੀ ਰੰਗਕਰਮੀਆਂ, ਜਿਵੇਂ

ਸੁਰਜੀਤ ਸਿੰਘ ਸੇਠੀ, ਗੁਰਸ਼ਰਨ ਸਿੰਘ, ਕੇਵਲ ਧਾਲੀਵਾਲ, ਅਜਮੇਰ ਔਲਖ, ਸੁਭਾਸ਼ ਪੁਰੀ ਤੇ

ਡਾ. ਮਨਜੀਤਪਾਲ ਕੌਰ ਨੇ ਖੇਡ ਕੇ, ਇਹਨਾਂ ਨੂੰ ਪੰਜਾਬੀ ਨਾਟਕ ਦੀ ਮੂਲਧਾਰਾ ਨਾਲ ਜੋੜਿਆ

– ਡਾ. ਅਰਵਿੰਦਰ ਕੌਰ ਧਾਲੀਵਾਲ –

– ਪੁਸਤਕ: “ਪਰਵਾਸੀ ਪੰਜਾਬੀ ਕਾਵਿ-ਨਾਟ”(ਪੰਨੇਂ 9 ਤੇ 10),

– ਪ੍ਰਕਾਸ਼ਕ: ਅਲਕਾ ਸਾਹਿਤ ਸਦਨ, ਚੌਕ ਮੰਨਾਂ ਸਿੰਘ, ਅੰਮ੍ਰਿਤਸਰ – 2006

5. “ਅੱਧੀ ਰਾਤ ਦੁਪਹਿਰ” ਤੇ “ਰੁਕੇ ਹੋਏ ਯਥਾਰਥ” ਦੇ ਮੰਚਨ ਬਾਰੇ ਇਕ ਈ-ਟਿਪਣੀ

– ”

“….. …well directed, well acted and performed plays.

Kewal Dhaliwal did a wonderful job.”

– ਸਵਰਨਜੀਤ ਸਵੀ –

– ਜੁਲਾਈ 10, 2013 ਦੀ ਈ-ਮੇਲ ਵਿੱਚੋਂ –

6000 ਦਰਸ਼ਕਾਂ ਦੇ ਇਕੱਠ ਵਿਚ, “ਮੱਕੜੀ ਨਾਟਕ” ਦੀ ਪੇਸ਼ਕਾਰੀ

– ਅਵਤਾਰ-

ਪਿਛਲੇ ਦਿਨੀਂ ਰਵਿੰਦਰ ਰਵੀ(ਕੈਨੇਡਾ) ਦੇ ਲਿਖੇ ਅਤੇ ਅਜਮੇਰ ਔਲਖ ਦੇ ਨਿਰਦੇਸ਼ਤ ਕੀਤੇ “ਮੱਕੜੀ ਨਾਟਕ”

ਦੀਆਂ ਦੋ ਪੇਸ਼ਕਾਰੀਆਂ ਵੇਖਣ ਦਾ ਮੌਕਾ ਮਿਲਿਆ। ਪਹਿਲੀ ਪੇਸ਼ਕਾਰੀ ਪ੍ਰੋ. ਔਲਖ ਦੇ ਘਰ ਬਣੇ ਖੁੱਲ੍ਹੇ

ਰੰਗਮੰਚ ਵਿਚ ਚੁਣੇ ਹੋਏ ਦਰਸ਼ਕਾਂ ਸਾਹਮਣੇ ਅਤੇ ਦੂਜੀ ਫਰੀਦ ਕੋਟ ਜ਼ਿਲ੍ਹੇ ਦੇ ਕਸਬੇ ਲੰਬੀ ਦੇ ਇਕ

ਉੱਚੇ ਤੇ ਲੰਬੇ-ਚੌੜੇ ਥੜ੍ਹੇ ਉੱਤੇ ਕੋਈ ਛੇ ਹਜ਼ਾਰ(6000) ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਗਈ।

ਪੱਛਮ ਦੀ ਵਿਕਸਿਤ ਰੰਗ-ਮੰਚ ਸ਼ੈਲੀ ਨੂੰ ਮੁੱਖ ਰੱਖ ਕੇ ਲਿਖੇ ਇਸ ਨਾਟਕ ਨੂੰ ਪ੍ਰੋ. ਔਲਖ ਨੇ

ਪੰਜਾਬ ਦੇ ਲੋਕ ਰੰਗ-ਮੰਚ ਦੇ ਤੱਤ ਵਰਤ ਕੇ, ਇਸ ਨੂੰ ਅਜਿਹਾ ਰੂਪ ਦਿੱਤਾ ਕਿ ਬੌਧਕ ਵਿਸ਼ੇ

ਵਸਤੂ ਦਾ ਧਾਰਨੀ ਇਹ ਨਾਟਕ, ਬੁੱਧੀਮਾਨ ਦਰਸ਼ਕਾਂ ਦੇ ਨਾਲ ਨਾਲ, ਸਾਧਾਰਨ ਦਰਸ਼ਕਾਂ ਨੂੰ ਵੀ

ਮੰਤਰ-ਮੁਗਧ ਕਰਦਾ ਤੁਰਦਾ ਗਿਆ।

ਰਵਿੰਦਰ ਰਵੀ ਦਾ ਇਹ ਨਾਟਕ ਭਾਵੇਂ ਜ਼ਾਹਰਾ ਤੌਰ ‘ਤੇ ਪੰਜਾਬ ਦੇ ਅਜੋਕੇ ਸੰਤਾਪ ਨਾਲ ਜੁੜਿਆ ਜਾਪਦਾ

ਹੈ, ਪਰ ਆਪਣੀ ਸਮੁੱਚੀ ਬੁਣਤ ਵਿਚ ਇਹ ਵਿਸ਼ਵ ਵਿਆਪੀ, ਵਿਆਪਕ ਉਥੱਲ ਪੁਥੱਲ, ਬੇਚੈਨੀ ਤੇ ਖੂਨ

ਖਰਾਬੇ ਵੱਲ ਕਲਾਤਮਿਕ ਰਮਜ਼ਾਂ ਸੁੱਟਦਾ, ਭੰਬਲ-ਭੂਸਿਆਂ ਵਿਚ ਪਈ ਸਮੁੱਚੀ ਵਿਸ਼ਵ ਕਮਿਊਨਿਸਟ ਲਹਿਰ ਦੀ

ਸਮੀਖਿਆ ਦਾ ਇਕ ਵਿਰਾਟ ਰੂਪਕ(ਮੈਟਾਫਰ) ਬਣ ਕੇ ਦ੍ਰਿਸ਼ਟਮਾਨ ਹੁੰਦਾ ਹੈ।

ਇਸ ਅਤਿ ਬੌਧਕ ਤੇ ਗੁੰਝਲਦਾਰ ਵਸਤੂ ਨੂੰ ਔਲਖ ਨੇ ਆਪਣੀ ਨਿਰਦੇਸ਼ਕੀ ਕੁਸ਼ਲਤਾ ਨਾਲ ਇਸ ਹੱਦ

ਤਕ ਨਿਭਾਇਆ ਹੈ ਕਿ ਇਹ ਵਸਤੂ ਆਮ ਪੇਂਡੂ ਦੇ ਦਿਲ-ਦਿਮਾਗ਼ ਨੂੰ ਵੀ ਹਲੂਣ ਸੁੱਟਦਾ ਹੈ।

‘ਸੁਨਹਿਰੀ’, ‘ਚਿੱਟੇ” ਤੇ ‘ਕਾਲੇ’ ਨੇ ਕ੍ਰਮਵਾਰ ਸੁਨਹਿਰੀ, ਚਿੱਟੇ ਤੇ ਕਾਲੇ ਮੱਕੜੀ ਦੇ ਜਾਲੇ ਵਾਲੇ ਚੋਲੇ ਪਾਏ

ਹੋਏ ਹਨ। ‘ਕਾਮਰੇਡ’ ਦੇ ਚੋਲੇ ਉੱਤੇ ਤਰੇੜਾਂ ਹਨ, ਜੋ ਵੱਖ ਵੱਖ ਕਮਿਊਨਿਸਟ ਪਾਰਟੀਆਂ/ਗਰੁੱਪਾਂ ਦੇ

ਨਾਂ, ਇਸ ਲਹਿਰ ਦੀ ਫੁੱਟ ਤੇ ਬਿਖਰਾਵ ਦੇ ਪ੍ਰਤੀਕ ਹੋ ਨਿੱਬੜਦੇ ਹਨ।

ਕਲਾਕਾਰਾਂ ਨੇ ਆਪਣੇ ਕਿਰਦਾਰ ਬਹੁਤ ਹੀ ਖੂਬੀ ਨਾਲ ਨਿਭਾਏ ਹਨ। ਪ੍ਰੀਤਮ ਰੁਪਾਲ ਨੇ ‘ਸੁਨਹਿਰੀ’, ਰਵੀ

ਨੰਦਨ ਨੇ ‘ਚਿੱਟੇ’, ਲੱਖੇ ਲਹਿਰੀ ਨੇ ‘ਕਾਲੇ, ਬਲਵੰਤ ਰੁਪਾਲ ਨੇ ‘ਫਲਸਫੀ’, ਇੰਦਰਜੀਤ ਨੇ ‘ਕਾਮਰੇਡ’ ਦੇ ਰੋਲ ਵਿਚ

ਦਰਸ਼ਕਾਂ ‘ਤੇ ਆਪਣੀ ਕਲਾ ਦਾ ਕਮਾਲ ਧੂੜੀ ਰੱਖਿਆ। ਇਸ ਦੇ ਨਾਲ ਹੀ ਲਗਾਤਾਰ ਔਲਖ(ਮਜ਼ਦੂਰ), ਜਸਬੀਰ

ਜੱਸਾ(ਕਿਸਾਨ), ਅਮਰਜੀਤ ਦਿੱਲੀ(ਮਜ਼ਦੂਰ), ਮਨਜੀਤ ਚਾਹਲ, ਸੁਪਨਦੀਪ ਚਾਹਲ, ਬਿਮਲਜੀਤ, ਸਰਦੂਲ ਸਿੰਘ ਤੇ ਬਾਲ

ਕਲਾਕਾਰਾਂ ਜੋਤੀ, ਅਣੂੰ, ਲੀਜ਼ਾ ਤੇ ਨਵੂ ਨੇ ਵੀ ਫਸਾਦੀ ਝਾਕੀਆਂ ਵਿਚ ਆਪਣੀ ਕਲਾ ਕਮਾਲਤਾ ਨਾਲ

ਦਰਸ਼ਕਾਂ ਦੇ ਦਿਲ ਭਾਰੀ ਭਾਰੀ ਕਰ ਦਿੱਤੇ।

ਰਵੀ ਨੰਦਨ ਦੇ ਗੀਤ ਤੇ ਸੰਗੀਤ ਨੇ ਨਾਟਕ ਦੇ ਪ੍ਰਭਾਵ ਨੂੰ ਹੋਰ ਵੀ ਗੂੜ੍ਹਾ ਕੀਤਾ। ਸਮੁੱਚੇ ਤੌਰ ‘ਤੇ

ਇਹ ਪੇਸ਼ਕਾਰੀ ਇਕ ਸਫਲ ਤੇ ਸ਼ਕਤੀਸ਼ਾਲੀ ਪੇਸ਼ਕਾਰੀ ਸੀ, ਜਿਸ ਦਾ ਸਿਹਰਾ ਔਲਖ ਦੀ ਨਿਰਦੇਸ਼ਨਾਂ ਦੇ ਨਾਲ ਨਾਲ

‘ਲੋਕ ਕਲਾ ਮੰਚ, ਮਾਨਸਾ’ ਦੇ ਹੰਢੇ ਹੋਏ ਕਲਾ ਕਾਰਾਂ ਨੂੰ ਵੀ ਜਾਂਦਾ ਹੈ।

– ਅਵਤਾਰ –

“ਅਜੀਤ”(ਜਲੰਧਰ) – 29 ਨਵੰਬਰ, 1989

ਰਵਿੰਦਰ ਰਵੀ ਦੇ ਨਾਟਕਾਂ ਦਾ ਮੰਚਨ: ਟਿਪਣੀ ਤੇ ਵੇਰਵਾ

– ਮਨਜੀਤ ਕੌਰ –

“ਰਵੀ ਨੇ ਆਪਣੇ ਕਾਵਿ-ਨਾਟਕ ਸੁਚੇਤ ਤੌਰ ‘ਤੇ ਰੰਗਮੰਚ ਦੀ ਭਾਸ਼ਾ ਵਿਚ ਲਿਖੇ ਹਨ, ਪਰ ਕੁਝ ਆਲੋਚਕ

ਉਸ ਦੇ ਕਾਵਿ-ਨਾਟਕਾਂ ਵਿਚ ਪੇਸ਼ ਕਾਮੁਕ ਮਾਹੌਲ ਅਤੇ  ਆਧੁਨਿਕ ਤਕਨੀਕਾਂ ਦੀ ਵਰਤੋਂ ਕਾਰਨ, ਇਨ੍ਹਾਂ

ਦੇ ਮੰਚੀਕਰਨ ‘ਤੇ ਕਿੰਤੂ ਕਰਦੇ ਹਨ।

ਜਿੱਥੋਂ ਤਕ ਰਵੀ ਦੇ ਕਾਵਿ-ਨਾਟਕਾਂ ਵਿਚ ਕਾਮੁਕ ਦ੍ਰਿਸ਼ਾਂ ਦੀ ਪੇਸ਼ਕਾਰੀ ਦਾ ਸਵਾਲ ਹੈ, ਅਜਿਹੇ ਦ੍ਰਿਸ਼ਾਂ

ਦੁਅਰਾ ਲੇਖਕ ਅਤਿਵਾਦੀ ਕਾਮ-ਪ੍ਰਵਿਰਤੀਆਂ ਦੀ ਪ੍ਰੌੜਤਾ ਨਹੀਂ ਕਰਦਾ, ਸਗੋਂ ਲੇਖਕ ਦਾ

ਮਕਸਦ/ਪਾਠਕਾਂ ਦਰਸ਼ਕਾਂ ਦੇ ਮਨ ਵਿਚ ਬੀਮਾਰ ਪ੍ਰਵਿਰਤੀਆਂ ਪ੍ਰਤੀ ਵਿੱਦਰੋਹ ਦੀ ਭਾਵਨਾਂ ਪੈਦਾ ਕਰਨਾ

ਹੈ। ਪਰ ਰਵੀ ਅਜਿਹੇ ਦ੍ਰਿਸ਼ਾਂ ਦੀ ਪੇਸ਼ਕਾਰੀ ਪ੍ਰਤੀ ਕਾਫੀ ਸੁਚੇਤ ਹੈ।ਉਹ ਭਲੀ ਭਾਂਤ ਜਾਣਦਾ ਹ ੈਕਿ ਭਾਰਤੀ

ਮੰਚ ‘ਤੇ ਅਜਿਹੇ ਦ੍ਰਿਸ਼ਾਂ ਦੀ ਪੇਸ਼ਕਾਰੀ ਕਠਿਨ ਹੈ।ਇਸੇ ਲਈ ਉਹ ਨਿਰਦੇਸ਼ਕਾਂ ਨੂੰ ਇਨ੍ਹਾਂ ਦ੍ਰਿਸ਼ਾਂ

ਨੂੰ ਪ੍ਰਤੀਕਾਤਮਕ ਲਹਿਜੇ ਵਿਚ ਚਿਤਰਣ ਦਾ ਸੁਝਾਅ ਵੀ ਦਿੰਦਾ ਹੈ।

ਤੇ ਦੂਜੀ ਗੱਲ ਇਹ ਕਿ ਭਾਵੇਂ ਇਹ ਨਾਟਕ ਆਧੁਨਿਕਤਮ ਤਕਨੀਕੀ ਤੇ ਮੰਚਨ-ਵਿਧੀਆਂ ਦੇ ਅਨੁਸਾਰੀ ਹਨ,

ਪਰ ਇਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਹੀ ਇਹੋ ਹੈ ਕਿ ਵਿਕਸਤ ਤਕਨੀਕੀ ਸੁਵਿਧਾਵਾਂ ਦੀ ਅਣਹੋਂਦ ਵਿਚ ਵੀ ਇਹ

ਢੁੱਕਵੇਂ ਮੰਚ-ਪ੍ਰਤੀਕਾਂ ਦੁਆਰਾ ਸਫਲਤਾ ਸਹਿਤ ਮੰਚਤ ਕੀਤੇ ਜਾ ਸਕਦੇ ਹਨ। ਲੇਖਕ ਨੇ ਆਪਣੇ ਕਾਵਿ-

ਨਾਟਕਾਂ ਵਿਚ ਥਾਂ-ਥਾਂ ‘ਤੇ ਅਜਿਹੇ ਸੰਕੇਤ/ਸੁਝਾਅ ਅੰਕਿਤ ਕੀਤੇ ਹਨ; ਉਦਾਹਰਣ ਵਜੋਂ “ਸਿਨਮੈਟਿਕ,

ਵੀਡੀਓ, ਟੀ.ਵੀ. ਸੁਵਿਧਾਵਾਂ ਜੇ ਪ੍ਰਾਪਤ ਨਾ ਹੋਣ, ਤਾਂ ਇਹ ਸਾਰਾ ਇਤਿਹਾਸਿਕ ਸੰਦਰਭ, ਤਸਵੀਰਾਂ,

ਮੂਰਤੀਆਂ, ਪੇਂਟਿੰਗਜ਼ ਅਤੇ ਰੋਟੇਟਿੰਗ ਚਿਤਰਪੱਟ ਦੀ ਵਰਤੋਂ ਕਰਕੇ ਪ੍ਰਤੀਕਾਤਮਕ ਢੰਗ ਨਾਲ ਵੀ

ਉਸਾਰਿਆ ਜਾ ਸਕਦਾ ਹੈ।” ਅਜਿਹੇ ਸੰਕੇਤਾਂ/ਸੁਝਾਵਾਂ ਦੇ ਆਧਾਰ ‘ਤੇ ਹੀ ਸੁਭਾਸ਼ ਪੁਰੀ ਦੀ

ਨਿਰਦੇਸ਼ਨਾ ਅਧੀਨ ਉਸ ਦੇ ਕੁਝ ਕਾਵਿ-ਨਾਟਕ ਪੰਜਾਬ/ਭਾਰਤ ਵਿਚ ਸਫਲਤਾ ਪੂਰਵਕ ਖੇਡੇ ਜਾ ਚੁੱਕੇ

ਸਭ ਤੋਂ ਪਹਿਲਾਂ “ਬੀਮਾਰ ਸਦੀ” ਦਾ ਮੰਚਨ 1976 ਵਿਚ, ਪੰਜਾਬੀ ਯੂਨਵਿਰਸਿਟੀ, ਪਟਿਆਲਾ ਵਿਖੇ

ਹੋਇਆ ਤੇ 1976 ਵਿਚ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ “ਆਲ ਇੰਡੀਆ ਹਿੰਦੀ

ਸੈਮੀਨਾਰ” ਸਮੇਂ ਪੰਜਾਬੀ ਦਾ ਤੇ ਉਹ ਵੀ ਰਵਿੰਦਰ ਰਵੀ ਦਾ ਕਾਵਿ-ਨਾਟਕ “ਬੀਮਾਰ ਸਦੀ” ਖੇਡਿਆ

ਜਾਣਾ, ਇਕ ਮਹੱਤਵਪੂਰਨ ਘਟਨਾ ਹੈ। ਇਹ ਪੇਸ਼ਕਾਰੀ ਡਾ. ਸੁਰਜੀਤ ਸਿੰਘ ਸੇਠੀ ਅਤੇ ਸੁਲਝੇ ਹੋਏ

ਰੰਗਕਰਮੀ ਸੁਭਾਸ਼ ਪੁਰੀ ਦੇ ਵਿਸ਼ੇਸ਼ ਯਤਨਾਂ ਨਾਲ ਸੰਭਵ ਹੋਈ।

ਇਸ ਤੋਂ ਪਿੱਛੋਂ ਇਹ ਨਾਟਕ ਮਲੇਰਕੋਟਲੇ(1977), ਬੰਬਈ(1986) ਵਿਚ ਵੀ ਸਫਲਤਾ ਨਾਲ ਖੇਡਿਆ ਗਿਆ।

ਸੁਭਾਸ਼ ਪੁਰੀ, ਰਵੀ ਦੇ ਕਾਵਿ-ਨਾਟਕਾਂ ਨੂੰ ਯੂਨਵਿਰਸਿਟੀਆਂ ਵਿਚ ਕਰਵਾਏ ਜਾਂਦੇ ਮੁਕਾਬਲਿਆਂ ਦੀ

ਪੱਧਰ ‘ਤੇ ਕਈ ਵਾਰ ਪੇਸ਼ ਕਰਵਾ ਚੁੱਕਾ ਹੈ। “ਬੀਮਾਰ ਸਦੀ” ਐਸ. ਡੀ. ਕਾਲਜ, ਅੰਬਾਲਾ, ਵਲੋਂ

ਯੂਨੀਵਰਸਿਟੀ ਯੁਵਕ-ਮੇਲੇ ਵਿਚ, ਖੇਡਿਆ ਗਿਆ ਤੇ ਜੇਤੂ ਵੀ ਰਿਹਾ। ਇਸੇ ਤਰ੍ਹਾਂ 1987 ਵਿਚ, “ਚੌਕ ਨਾਟਕ”

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਕਰਵਾeੈ ਗਏ ਯੁਵਕ-ਮੇਲੇ ਵਿਚ, ਆਯੁਰਵੈਦਿਕ ਕਾਲਜ, ਪਟਿਆਲਾ

ਵਲੋਂ ਇਤਨੀ ਸਫਲਤਾ ਸਹਿਤ ਮੰਚਤ ਕੀਤਾ ਗਿਆ ਕਿ ਇਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਤੇ

ਇਸ ਨੇ ਪਹਿਲਾ ਸਥਾਨ ਹਾਸਿਲ ਕੀਤਾ। 1988 ਵਿਚ ਵੀ ਰਵੀ ਦਾ ਕਾਵਿ-ਨਾਟਕ “ਰੂਹ ਪੰਜਾਬ ਦੀ”, “ਆਖਿਰ ਕਬ

ਤਕ” ਸਿਰਲੇਖ ਅਧੀਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਯੁਵਕ ਮੇਲੇ ਵਿਚ ਖੇਡਿਆ ਗਿਆ ਤੇ ਜੇਤੂ ਰਿਹਾ।

“ਰੂਹ ਪੰਜਾਬ ਦੀ” ਕਾਵਿ-ਨਾਟਕ ਸੁਭਾਸ਼ ਪੁਰੀ ਤੋਂ ਇਲਾਵਾ, ‘ਅੰਮ੍ਰਿਤਸਰ ਕਲਾ ਕੇਂਦਰ’ ਵਲੋਂ ਵੀ

ਪੰਜਾਬ ਵਿਚ ਵੱਖ, ਵੱਖ ਥਾਵਾਂ ‘ਤੇ ਖੇਡਿਆ ਜਾ ਚੁੱਕਾ ਹੈ।

ਜਿੱਥੇ ਰਵੀ ਆਪਣੇ ਕਾਵਿ-ਨਾਟਕਾਂ ਨੂੰ ਭਾਰਤੀ/ਪੰਜਾਬੀ ਨਿਰਦੇਸ਼ਕਾਂ ਤੇ ਅਦਾਕਾਰਾਂ ਦੀ ਕਲਾ-ਸਮਰੱਥਾ

ਲਈ ‘ਚੁਣੌਤੀ’ ਮੰਨਦਾ ਹੈ, ਉੱਥੇ ਸੁਭਾਸ਼ ਪੁਰੀ ਦੀ ਵੀ ਚੁਣੌਤੀ ਹੈ ਕਿ ਰਵੀ ਦਾ ਅਜਿਹਾ ਕੋਈ ਨਾਟਕ

ਨਹੀਂ, ਜਿਸ ਨੂੰ ਉਹ ਪੂਰਨ ਸਫਲਤਾ ਨਾਲ ਖੇਡ ਨਹੀਂ ਸਕਦਾ।

ਉਪ੍ਰੋਕਤ ਵਿਸ਼ਲੇਸ਼ਣ ਦੇ ਆਧਾਰ ‘ਤੇ ਕਹਿ ਸਕਦੇ ਹਾਂ ਕਿ ਉਸ ਦੇ ਕਾਵਿ-ਨਾਟਕ ਕੇਵਲ ਪਾਠਗਤ ਲਿਖਤਾਂ

ਨਹੀਂ, ਸਗੋਂ ਸਫਲ ਮੰਚੀ ਰਚਨਾਵਾਂ ਹਨ, ਜਿਸ ਦਾ ਪ੍ਰਤੱਖ ਪ੍ਰਮਾਣ ਇਨ੍ਹਾਂ ਦਾ ਭਾਰਤ ਵਿਚ ਵੱਖ-ਵੱਖ

ਥਾਵਾਂ ‘ਤੇ ਨਾਟਕ-ਮੁਕਾਬਲਿਆਂ ਵਿਚ ਬੜੀ ਸਫਲਤਾ ਸਹਿਤ ਮੰਚ ‘ਤੇ ਪੇਸ਼ ਕੀਤੇ ਜਾਣਾ ਹੈ।”

– ਮਨਜੀਤ ਕੌਰ-

“ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦਾ ਆਲੋਚਨਾਤਮਕ ਅਧਿਐਨ”

ਡਿਗਰੀ ਲਈ ਪ੍ਰਸਤੁਤ ਕਤੇ ਗਏ ਖੋਜ-ਪ੍ਰਬੰਧ(1986-87) ਵਿੱਚੋਂ।

ਡਾ. ਕੁਲਦੀਪ ਸਿੰਘ ਧੀਰ ਦੀ ਨਿਗਰਾਨੀ ਹੇਠ ਮਨਜੀਤ ਕੌਰ ਵਲੋਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਮ.ਫਿਲ.(ਪੰਜਾਬੀ)

ਪੁਸਤਕ: ਨਾਟਕਕਾਰ ਰਵਿੰਦਰ ਰਵੀ(ਪੰਨੇਂ 112-113)

ਸੰਪਾਦਕ: ਡਾ. ਗੁਰੂਮੇਲ(ਡਾ. ਗੁਰਮੇਲ ਸਿੱਧੂ)

ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਦਿੱਲੀ – 2003

Leave a Reply

Your email address will not be published. Required fields are marked *