ਰਵਿੰਦਰ ਰਵੀ
ਮਾਨਵੀ ਵਣ
ਰੁੱਖ ਦੇ ਵਿਚ ਹੀ ਉਸਦੀ ਕੁਦਰਤ,
ਸੂਰਜ, ‘ਨ੍ਹੇਰਾ, ਉਸਦੇ ਸੰਗੀ।
ਰੁੱਖ ਦੇ ਵਿਚ ਹੀ ਉਸਦੀਆਂ ਰੁੱਤਾਂ,
ਕੋਈ ਪੱਤਝੜ, ਕੋਈ ਫੁੱਲੀਂ ਰੰਗੀ।
ਬਰਫ ਬਰਸਦੀ, ਬਰਸੇ ਬਰਖਾ,
ਧੁੱਪ ਦੀ ਅੱਗ, ਮਿਲੇ ਬਿਨ ਮੰਗੀ।
ਭੀੜਾਂ ਤੇ ਸ਼ੋਰਾਂ ਵਿਚ ਰੁਲ ਗਏ,
ਹਰ ਰੂਹ, ਤਨ ਦੀ ਸੂਲੀ ਟੰਗੀ।
ਆਪਣੇ ਅਰਥ ਗਵਾ ਬੈਠੇ ਹਾਂ,
ਨਾਂ ਕੋਈ ਸ਼ਬਦ, ਨਾਂ ਭਾਸ਼ਾ ਸੰਗੀ।
ਇਸ ਵਣ ਦਾ ਹਰ ਰੁੱਖ ਕੱਲਾ ਹੈ,
ਆਪੇ ਪਿੰਜਰਾ, ਆਪੇ ਬੰਦੀ।
ਆਪਣੇ ਚੱਕ੍ਰਵਯੂਹ ਵਿਚ ਘਿਰ ਗਈ,
ਆਦਿ-ਕਥਾ, ਹਰ ਯੁੱਗ ‘ਚੋਂ ਲੰਘੀ!!!