Mummey

ਰਵਿੰਦਰ ਰਵੀ

ਮੰਮੇਂ

ਮੰਮਿਆਂ ਦੇ ਵਿਚ ਮਾਂ ਵੱਸਦੀ ਹੈ,

ਮੰਮਿਆਂ ਵਿਚ ਬੱਚੇ ਦਾ ਭੋਜਨ।

ਮੰਮਾਂ-ਰੁੱਤ ਨੂੰ ਭੋਗ ਚੁੱਕਾ ਹੈ,

ਏਸ ਸਦੀ ਦਾ ਹਰ ਇਕ ਜਨ।

ਨੰਗੇ ਮੰਮੇਂ ਵੇਖ ਕੇ ਭੜਕੇ,

ਅੱਖਾਂ ‘ਚੋਂ ਕਾਮੀਂ ਦਾ ਤੇਜ।

*੧.”ਨਜ਼ਰਾਂ ਵਿਚ ਸੁੰਦਰਤਾ ਵੱਸੇ”,

ਨਜ਼ਰਾਂ ਵਿਚ ਹੀ ਹੈ ਨੰਗੇਜ।

ਸ਼ਬਦਾਂ ਦੇ ਨਾਲ ਲਾਹ ਦਿੱਤੇ ਹਨ,

ਅਰਥਾਂ ਤੋਂ ਮੈਂ ਵਸਤਰ ਸਾਰੇ।

ਨੰਗ-ਮੁਨੰਗਾ ਮੇਰਾ ਆਪਾ,

ਨੰਗ-ਮੁਨੰਗੇ ਸੂਰਜ, ਤਾਰੇ।

ਰੰਗਾਂ ਦੇ ਨਾਲ ਨੰਗੀ ਕੀਤੀ,

ਸੁਪਨ-ਤ੍ਰੀਮਤ ਦੀ ਤਸਵੀਰ।

ਕਲਾ-ਦ੍ਰਿਸ਼ਟੀ ਸੁਹਜ ਪਛਾਣੇ:

ਸੱਸੀ, ਸੋਹਣੀ, ਸਾਹਿਬਾਂ, ਹੀਰ।

ਮੰਮਿਆਂ ਤੋਂ ਹੇਠਾਂ ਕੋਈ ਫਿਸਲੇ,

ਦੇਹ, ਯੋਨੀ ਤਕ ਨਜ਼ਰ ਮਲੀਨ।

ਕਾਮ-ਮੁਕਤ ਹੁਸਨ ਦੇ ਦਰਸ਼ਨ,

ਕਰਦੀ ਕੋਈ *੨.ਨਜ਼ਰ ਮਹੀਨ।


੧. *”ਨਜ਼ਰਾਂ ਵਿਚ ਸੁੰਦਰਤਾ ਵੱਸੇ”: “Beauty lies in the eyes of the beholder.”

੨. *ਨਜ਼ਰ ਮਹੀਨ: ਬਾਰੀਕੀ ਨਾਲ ਵੇਖਣ ਵਾਲੀ ਨਜ਼ਰ

Leave a Reply

Your email address will not be published. Required fields are marked *