ਰਵਿੰਦਰ ਰਵੀ ਦੀ ਕਹਾਣੀ: ਸੱਭਿਆਚਾਰਕ ਪਰਿਪੇਖ
ਲੇਖਕ: ਡਾ. ਗੁਰਜੰਟ ਸਿੰਘ
ਮੁੱਲ: 250 ਰੁਪਏ, ਸਫੇ: 190 – ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ – ਪ੍ਰਕਾਸ਼ਨ-ਸਾਲ:
2010
ਰਵਿੰਦਰ ਰਵੀ ਦਾ ਰਚਨਾ ਸੰਸਾਰ ਆਪਣੀ ਪ੍ਰਯੋਗਾਤਮਿਕ ਚਿੰਤਨ-ਦ੍ਰਿਸ਼ਟੀ ਕਾਰਨ ਵਿਲੱਖਣ ਸਥਾਨ ਦਾ
ਧਾਰਨੀ ਬਣਦਾ ਹੈ! ਵਿਭਿੰਨ ਆਲੋਚਨਾ-ਪੁਸਤਕਾਂ, ਖੋਜ-ਪੱਤਰਾਂ, ਯੂਨੀਵਰਸਟੀਆਂ ਵਿਚ ਹੋਏ ਖੋਜ-
ਪ੍ਰਬੰਧਾਂ, ਟਰਮ-ਪੇਪਰਾਂ ਆਦਿ ਵਿਚ ਉਸ ਦੀ ਰਚਨਾ ਨੂੰ ਅਧਿਐਨ-ਵਿਸ਼ਲੇਸ਼ਣ ਦਾ ਆਧਾਰ
ਬਣਾਇਆ ਗਿਆ ਹੈ!
ਇਸੇ ਹੀ ਦਿਸ਼ਾ ਵਿਚ ਪੁਸਤਕ: “ਰਵਿੰਦਰ ਰਵ ਿਦੀ ਕਹਾਣੀ: ਸੱਭਿਆਚਾਰਕ ਪਰਿਪੇਖ” ਇਕ ਹੋਰ ਉਪਰਾਲਾ
ਹੈ! ਇਹ ਪੁਸਤਕ ਚਾਰ ਅਧਿਆਇ ਵਿਚ ਵਿਭਾਜਿਤ ਕੀਤੀ ਗਈ ਹੈ! ਪਹਿਲੇ ਅਧਿਆਇ: “ਰਵਿੰਦਰ ਰਵੀ ਦੀ
ਕਥਾ-ਰਚਨਾ: ਜੀਵਨ ਤੇ ਪ੍ਰਭਾਵ” ਵਿਚ ਲੇਖਕ ਦੇ ਜੀਵਨ-ਵੇਰਵਿਆਂ ਨੂੰ ਅੰਕਿਤ ਕਰਦੇ ਹੋਏ ਉਸ ਦੀ
ਸਿਰਜਨਾਤਮਿਕ ਪ੍ਰਤਿਭਾ ਨੂੰ ਉਜਾਗਰ ਕੀਤਾ ਗਿਆ ਹੈ! ਦੂਜੇ ਅਧਿਆਇ: “ਪਰਵਾਸ ਦਾ
ਇਤਿਹਾਸਿਕ ਪਰਿਪੇਖ” ਵਿਚ ਪੰਜਾਬੀ ਪਰਵਾਸ ਦਾ ਇਤਿਹਾਸਿਕ ਚਿਤਰ ਉਲੀਕਣ ਦੀ ਕੋਸ਼ਿਸ਼ ਕੀਤੀ ਗਈ ਹੈ!
ਤੀਸਰੇ ਅਧਿਆਇ: “ਪਰਵਾਸ ਦਾ ਸੱਭਿਆਚਾਰਕ ਪਰਿਪੇਖ” ਵਿਚ ਪਰਵਾਸੀਆਂ ਨੂੰ ਦਰਪੇਸ਼ ਵਿਭਿੰਨ
ਅੰਤਰ-ਸਭਿਆਚਾਰਕ ਸੰਕਟਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ!
ਚੌਥੇ ਅਧਿਆਇ: “ਰਵਿੰਦਰ ਰਵੀ ਦੀਆਂ ਕਹਾਣੀਆਂ ਦਾ ਸੱਭਿਆਚਾਰਕ ਅਧਿਐਨ” ਵਿਚ ਰਵਿੰਦਰ
ਰਵੀ ਦੀ ਰਚਨਾ ਨੂੰ ਅਧਿਐਨ ਦਾ ਆਧਾਰ ਬਣਾਉਂਦੇ ਹੋਏ ਸੱਭਿਆਚਾਰਕ ਪਰਿਪੇਖ ਤੇ
ਪਰਵਾਸੀ ਸੰਦਰਭ ਵਿਚ ਇਸ ਨੂੰ ਵਾਚਣ ਦਾ ਯਤਨ ਕੀਤਾ ਗਿਆ ਹੈ! ਅੰਤ ‘ਤੇ ਪ੍ਰਾਪਤ ਸਿੱਟਿਆਂ
ਨੂੰ “ਸਿੱਟੇ ਤੇ ਸਥਾਪਨਾਵਾਂ” ਸਿਰਲੇਖ ਅਧੀਨ ਵਿਚਾਰਿਆ ਗਿਆ ਹੈ! ਇਸ ਤਰ੍ਹਾਂ ਰਵਿੰਦਰ ਰਵੀ ਦੇ
ਕਹਾਣੀ-ਸੰਸਾਰ ਨੂੰ ਸੱਭਿਆਚਾਰਕ ਪ੍ਰਸੰਗ ਤੋਂ ਸਮਝਣ ਵਿਚ ਇਹ ਪੁਸਤਕ ਸਹਾਈ ਸਿੱਧ ਹੋ
– ਡਾ. ਅਕਾਲ ਅੰਮ੍ਰਿਤ ਕੌਰ,
– “ਅਜੀਤ”, ਜਲੰਧਰ, ਭਾਰਤ,
– ਜੂਨ 12, 2011