Review-16

“ਕੰਪਿਊਟਰ ਕਲਚਰ” : ਜਰਨੈਲ ਸਿੰਘ(ਕੈਨੇਡੀਅਨ ਪੰਜਾਬੀ ਕਹਾਣੀਕਾਰ)


ਰਵਿੰਦਰ ਰਵੀ ਨੇ ਆਪਣੀ ਕਹਾਣੀ “ਕੰਪਿਊਟਰ ਕਲਚਰ” ਵਿਚ ਨਿੱਜਵਾਦ ਕਾਰਨ ਬੰਦੇ ਦੇ ਦੂਜਿਆ ਨਾਲੋਂ ਟੁੱਟ

ਕੇ ਆਪਣੇ ਖੋਲ ਵਿਚ ਵੜ ਜਾਣ ਅਤੇ ਬੰਦੇ ਦੀ ਭਰਪੂਰ ਹਸਤੀ ਦੇ ਮਿਨੀਏਚਰ ਬਣ ਜਾਣ ਦੀ ਬਾਤ ਪਾਈ ਹੈ!

ਕਹਾਣੀ ਵਿਚ ਇੱਕੋ ਛੱਤ ਥੱਲੇ ਰਹਿੰਦੇ ਪਰਿਵਾਰ ਦੇ ਚਾਰ ਜੀਅ ਪਤੀ, ਪਤਨੀ ਤੇ ਦੋ ਪੁੱਤਰ ਕੋਲ ਕੋਲ ਹੁੰਦੇ

ਹੋਏ ਵੀ ਮੀਲਾਂ ਦੀ ਦੂਰੀ ਹੰਢਾ ਰਹੇ ਹਨ! ਪੁੱਤਰਾਂ ਨੂੰ ਕੰਪਿਊਟਰਾਂ ਨੇ ਆਪੋ ਆਪਣੇ ਕਮਰਿਆਂ

ਵਿਚ ਕੈਦ ਕਰ ਲਿਆ ਹੈ! ਵਸਤਾਂ ਨਾਲ ਭਰਿਆ ਪਿਆ ਘਰ, ਆਪਸੀ ਮੋਹ-ਤੇਹ ਦੀ ਅਣਹੋਂਦ ਕਾਰਨ ਖੰਡਰ

ਬਣਿਆਂ ਪਿਆ ਹੈ! ਭਾਵਨਾਤਮਿਕ ਸੰਤਾਪ ਹੰਢਾਉਂਦੇ ਪਤੀ ਪਤਨੀ ਇਕ ਦੂਜੇ ਨੂੰ ਦੋਸ਼ੀ

ਠਹਿਰਾਉਂਦੇ ਹੋਏ ਦੰਪਤੀ ਪਿਆਰ ਵੀ ਗੁਆ ਬੈਠਦੇ ਹਨ! ਇਉਂ ਇਹ ਕਹਾਣੀ ਪਰਵਾਸੀ ਪੰਜਾਬੀਆਂ ਦੀ

ਸੱਭਿਆਚਾਰਕ ਹੋਂਦ ਸਾਂਹਵੇਂ ਖੜ੍ਹੀਆਂ ਨਵੀਆਂ ਚੁਣੌਤੀਆਂ ਵੱਲ ਭਰਵਾਂ ਸੰਕੇਤ ਕਰਦੀ ਹੈ!

– ਜਰਨੈਲ ਸਿੰਘ –

(ਪੁਸਤਕ: “ਮੇਪਲ ਦੇ ਰੰਗ” (ਸੰਪਾਦਕ: ਜਰਨੈਲ ਸਿੰਘ) ਦੇ ਮੁੱਖਬੰਧ ਵਿੱਚੋਂ(ਪੰਨੇਂ 10-11)-ਪ੍ਰਕਾਸ਼ਕ: ਚੇਤਨਾ

ਪ੍ਰਕਾਸ਼ਨ, ਲੁਧਿਆਣਾ-2011)


“ਕੰਪਿਊਟਰ ਕਲਚਰ”: ਡਾ. ਅਵਤਾਰ ਸਿੰਘ ਪਤੰਗ

ਇਸ ਸੰਗ੍ਰਹਿ ਦੀ ਪਹਿਲੀ ਕਹਾਣੀ “ਕੰਪਿਊਟਰ ਕਲਚਰ” ਹੈ, ਜਿਸ ਦਾ ਲੇਖਕ ਰਵਿੰਦਰ ਰਵੀ ਹੈ!

“ਕੰਪਿਊਟਰ ਕਲਚਰ” ਨੂੰ ਦਰਸਾਉਂਦੀ ਇਹ ਬਹੁਤ ਖੂਬਸੂਰਤ ਕਹਾਣੀ ਹੈ! ਲੇਖਕ ਨੇ ਇਸ ਗੱਲ ਦਾ ਬਾ-

ਜ਼ਿਕਰ ਕੀਤਾ ਹੈ ਕਿ ਕੰਪਿਊਟਰ ਦੀ ਆਮਦ ਨਾਲ ਮਨੁੱਖੀ ਰਿਸ਼ਤਿਆਂ ਦੀ ਸਾਂਝ ਵਿਚ ਤਰੇੜਾਂ ਆ ਗਈਆਂ ਹਨ!

ਇੱਕੋ ਘਰ ਵਿਚ ਰਹਿੰਦੇ ਪਰਿਵਾਰ ਦੇ ਸਾਰੇ ਜੀਅ ਆਪੋ ਆਪਣੇ ਕਮਰਿਆਂ ਵਿਚ ਡੱਕੇ ਰਹਿੰਦੇ ਹਨ!

ਇਕ ਦੂਜੇ ਨਾਲ ਗੱਲ ਕਰਨ ਦਾ ਕਿਸੇ ਕੋਲ ਵਕਤ ਨਹੀਂ ਹੈ! ਮਨੁੱਖ ਕੰਪਿਊਟਰ ਵਾਂਗ ਹੀ ਇਕ ਮਸ਼ੀਨ ਬਣ ਕੇ

ਰਹਿ ਗਿਆ ਹੈ! ਇਹ ਕਹਾਣੀ ਮਨੁੱਖ ਨੂੰ ਆਪਣੇ ਆਪ ਬਾਰੇ ਅਤੇ ਆਪਣੇ ਭਵਿੱਖ ਬਾਰੇ ਸੋਚਣ ਲਈ

ਮਜਬੂਰ ਕਰਦੀ ਹੈ! ਕਹਾਣੀ ਦਾ ਕਥਾਨਕ ਸਿਰਜਣ ਵਿਚ ਲੇਖਕ ਨੇ ਕਮਾਲ ਦਾ ਹੁਨਰ ਪੇਸ਼ ਕੀਤਾ ਹੈ!

– ਡਾ. ਅਵਤਾਰ ਸਿੰਘ ਪਤੰਗ –

– “ਪੰਜਾਬੀ ਟ੍ਰਿਬਿਊਨ”, ਚੰਡੀਗੜ੍ਹ, ਭਾਰਤ – ਸਤੰਬਰ 11, 2011 –

(ਪੁਸਤਕ: “ਮੇਪਲ ਦੇ ਰੰਗ”(ਸੰਪਾਦਕ: ਜਰਨੈਲ ਸਿੰਘ) ਦੇ ਰੀਵੀਊ ਵਿੱਚੋਂ – ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ –

2011)

Leave a Reply

Your email address will not be published. Required fields are marked *