ਰਵਿੰਦਰ ਰਵੀ
ਯੁੱਧ ਦੀ ਸ਼ਤਰੰਜ
ਯੁੱਧ ਕਰਨ ਤੋਂ ਪਹਿਲਾਂ ਹੀ,
ਉਸ ਨੇ ਹੱਥਿਆਰ ਸੁੱਟ ਦਿੱਤੇ।
ਤਦ ਤੋਂ ਹੀ, ਮੈਂ
ਆਪਣੇ ਆਪ ਦੇ ਨਾਲ,
ਲੜਦਾ ਆ ਰਿਹਾ ਹਾਂ,
ਲਗਾਤਾਰ।
ਯੁੱਧ ਵਿਚ, ਹੱਥਿਆਰ ਚੁੱਕਣੇ ਜ਼ਰੂਰੀ ਨਹੀਂ ਹੁੰਦੇ,
ਚਿੰਤਨ ਜ਼ਰੂਰੀ ਹੁੰਦਾ ਹੈ, ਚਿੰਤਨ ਦਾ ਮੰਥਨ।
ਬਹੁਤੇ ਯੁੱਧ ਹੱਥਿਆਰ ਚੁੱਕਣ ਤੋਂ ਬਿਨਾਂ ਹੀ,
ਜਿੱਤ ਲਏ ਜਾਂਦੇ ਹਨ, ਸ਼ਤਰੰਜ ਦੀ ਖੇਡ ਵਾਂਗ।
ਉਹ ਨਾਂ ਲੜ ਕੇ ਵੀ, ਨਹੀਂ ਹਾਰਿਆ
ਤੇ ਮੈਂ ਲੜ, ਲੜ, ਹਾਰ ਰਿਹਾ ਹਾਂ,
ਉਸ ਕੋਲੋਂ, ਆਪਣੇ ਆਪ ਕੋਲੋਂ!!!