ਰਵਿੰਦਰ ਰਵੀ: ਪੰਜਾਬੀ ਕਾਵਿ-ਨਾਟ ਲਈ ਨਵੀਂ ਦਿਸ਼ਾ
ਪੁਸਤਕ: ਦੋ ਨਾਟਕ ਤੇ ਰੰਗਮੰਚ – ਲੇਖਕ: ਰਵਿੰਦਰ ਰਵੀ
ਪੰਨੇ: 190 ਮੁੱਲ: 300 ਰੁਪਏ – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਦਿੱਲੀ
ਰਵਿੰਦਰ ਰਵੀ ਵਿਸ਼ਵ ਪੱਧਰ ਦੇ ਪੰਜਾਬੀ ਲੇਖਕਾਂ ਵਿੱਚੋਂ ਵੱਖਰੀ ਪਛਾਣ ਦਾ ਧਾਰਨੀ ਹੈ। ਉਸਨੇ
ਜਿੱਥੇ ਬਹੁਤ ਸਾਰੀਆਂ ਵਿਧਾਵਾਂ ਵਿਚ ਸਫਲਤਾ ਸਹਿਤ ਕਲਮ ਅਜ਼ਮਾਈ ਕੀਤੀ ਹੈ, ਉੱਥੇ ਕਾਵਿ-ਨਾਟ
ਨੂੰ ਵੀ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ ਹੈ।
ਹਥਲੀ ਪੁਸਤਕ ਵਿਚ ਅੰਕਿਤ ਦੋਵੇਂ ਕਾਵਿ-ਨਾਟ ਵਿਸ਼ਵ ਦੇ ਮਨੁੱਖ ਦੀ ਨਿੱਘਰ ਰਹੀ ਦਸ਼ਾ ਦਾ ਪ੍ਰਮਾਣ
“ਅੱਧੀ ਰਾਤ ਦੁਪਹਿਰ” ਦਾ ਕੇਂਦਰੀ ਨੁਕਤਾ ਇਹ ਹੈ ਕਿ ਮਨੁੱਖ ਨੇ ਆਪਣੇ ਚੁਗਿਰਦੇ ਵਿਚ
ਮੱਸਿਆ ਦਾ ਘੁੱਪ ਹਨੇਰਾ ਸਿਰਜਿਆ ਹੋਇਆ ਹੈ ਅਤੇ ਜ਼ਿੰਦਗੀ ਨੂੰ ਕਬਰਿਸਤਾਨ ਵਾਂਗ ਬਣਾ
ਲਿਆ ਹੋਇਆ ਹੈ, ਜਿੱਥੇ ਮਨੁੱਖ, ਮਨੁੱਖ ਵਾਂਗ ਨਹੀਂ ਜੀਅ ਰਿਹਾ, ਸਗੋਂ ਲਾਸ਼ ਬਣਕੇ ਜੀ ਰਿਹਾ
ਹੈ। ਗਿਰਝਾਂ ਨੇ ਉਸਦੇ ਦੁਆਲੇ ਘੇਰਾ ਪਾਇਆ ਹੋਇਆ ਹੈ। ਠੇਡੇ, ਠੋਹਕਰਾਂ, ਭਟਕਣ ਦਾ ਬੋਲ
ਬਾਲਾ ਹੈ। ਸੂਝ ਗੁਆਚ ਚੁੱਕੀ ਹੈ ਤੇ ਬੋਧ ਰਾਤ ਵਿਚ ਵਟ ਗਿਆ ਹੈ। ‘ਔਰਤ’, ‘ਨੌਜਵਾਨ ਕੁੜੀ’,
‘ਨੌਜਵਾਨ ਮੁੰਡਾ’, ‘ਸਿੱਧਾ’, ‘ਪੁੱਠਾ’, ‘ਸੂਤਰਧਾਰ’, ‘ਨਟ’, ‘ਨਟੀ’ ਆਦਿ ਪਾਤਰਾਂ ਜ਼ਰੀਏ ਰੌਚਕ
ਤਰੀਕੇ ਨਾਲ ਮਨੁੱਖ ਦੇ ਅੰਤਹਕਰਣ ਨੂੰ ਵਿਸ਼ਵ ਵਿਆਪੀ ਸੋਚ-ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਹੈ।
ਮਨੁੱਖ ਅਜਿਹੀ ਰੌਸ਼ਨੀ ਦੇ ਭੁਲੇਖੇ ਆਪਣੀ ਹੀ ਅੱਗ ਵਿਚ ਸੜ ਰਿਹਾ ਹੈ। ਲੇਖਕ ਦਾ ਉਦੇਸ਼ ਇਹ
ਪ੍ਰਗਟ ਕਰਨਾ ਹੈ ਕਿ ਮਨੁੱਖ ਆਪਣੇ ਆਪੇ ਨੂੰ ਪਛਾਣਕੇ, ਆਪਣੇ ਅੰਦਰੋਂ ਰੌਸ਼ਨੀ ਪੈਦਾ
ਇਸ ਇਕਾਂਗੀ(“ਰੁਕੇ ਹੋਏ ਯਥਾਰਥ”) ਦਾ ਸੰਦੇਸ਼ ਹੈ ਕਿ:
“ਚੰਨ ਦਾ ਮੂੰਹ ਵੇਖਣ ਤੋਂ ਪਹਿਲਾਂ, ਪ੍ਰਿਥਵੀ ਨੂੰ ਜਿਊਣ ਜੋਗੀ ਤਾਂ ਬਣਾ ਲਈਏ।”
‘ਦੀਪਕ’, ‘ਰੌਸ਼ਨੀ’ ਅਤੇ ‘ਦੋ ਆਵਾਜ਼ਾਂ’ ਦੇ ਤਹਿਤ ਪ੍ਰਤੀਕਾਤਮਕ ਪਾਤਰਾਂ ਦੇ ਆਪਸੀ ਸੰਵਾਦ,
ਚੁਸਤ-ਦਰੁਸਤ ਅਤੇ ਵਿਅੰਗ ਭਰਪੂਰ ਹਨ।
ਪੁਸਤਕ ਵਿਚ ਇਨ੍ਹਾਂ ਦੋ ਨਾਟਕਾਂ ਦੇ ਪਾਠ ਤੋਂ ਇਲਾਵਾ, ਇਨ੍ਹਾਂ ਨਾਟਕਾਂ ਨੂੰ ਵੱਖ, ਵੱਖ
ਸਮੇਂ ਰੰਗਮੰਚ ‘ਤੇ ਪੇਸ਼ ਕਰਨ ਦੇ ਵੇਰਵੇ, ਅਖਬਾਰਾਂ, ਮੈਗਜ਼ੀਨਾਂ ਅਤੇ ਪਾਤਰਾਂ ਦੇ ਹਵਾਲੇ,
ਵੱਖ, ਵੱਖ ਵਿੱਦਵਾਨਾਂ ਵਲੋਂ ਪ੍ਰਗਟਾਏ ਗਏ ਵਿਚਾਰ ਅਤੇ ਟਿਪਣੀਆਂ ਨੂੰ ਵੀ ਅੰਕਿਤ ਕੀਤਾ
ਗਿਆ ਹੈ।
ਜਗੀਰ ਸਿੰਘ ਨੂਰ(ਸੰਪਰਕ: 98142 09732)
“ਪੰਜਾਬੀ ਟ੍ਰਿਬਿਊਨ”, ਚੰਡੀਗੜ੍ਹ, ਭਾਰਤ – 29 ਜੂਨ, 2014