ਇਕ ਹਾਦਸਾ

ਇਕ ਹਾਦਸਾ ਤੂੰ ਅਾਈ, ਤਾ   ਦਰੀਆ ਸਮੰਦਰ ਵਲੋ   ਪਰਬਤ ਵਲਾਂ ਚਡ ਤੁਰੇ।   ਤੇਰੀ ਛੁਹ ਇਕ ਮੁਅਜਜਾ ਸੀ।   ਤੇਰੀਆ ਨਿੱਕੀਆ ਨਿੱਕੀਆ ਗੱਲਾਂ   ਤੇ ਵੱਡੇ ਵੱਡੇ ਸੁਫਨੇ   ਖੰਭਾ ਦੀ ਫਡਫਡਾਹਤ   ਤੇ ਅੱਖਾ ਵਿਚ ਸਿਮਟਦੇ ਅਸਮਾਨ   ਮੈਨੂੰ ਅਜੇ ਵੀ ਯਾਦ ਨੇ।     ਸਾਡਾ ਮਿਲਣਾ ਇਕ ਹਾਦਸਾ ਸੀ।   ਸਮੇ ਨੇ ਸਾਨੂੰ   ਇੱਕੋ ਦਰਿਅਾ ਦੇ ਦੋ ਕੰਢਿਆ ਵਾਂਗ,   ਸਮਾਨੰਤਰ ਖਲਿਆਰ ਦਿੱਤਾ।   ਅਸੀ ਮਿਲਕੇ ਵੀ ਨਹੀ ਮਿਲਦੇ   ਤੇ ਵਿੱਛਡ ਕੇ ਵੀ ਨਰੀ ਵਿਛਡਦੇ।   ਦਰਿਆ ਦੀ ਗਤੀ ਦੇ ਨਾਲ, ਨਾਲ,   ਕੰਢਿਆਂ ਵਿਚ ਵੀ,   ਗਤੀ ਦਾ ਮੱਠਾ, ਮੱਠਾ ਅਹਿਸਾਸ ਰਹਿੰਦਾ ਹੈ।   ਜੇ ਫਰਕ ਹੈ, ਤਾਂ ਕੇਵਲ ਇਤ...
More

ਮਨ ਦੇ ਹਾਣੀ

ਮਨ ਦੇ ਹਾਣੀ ਮਨ ਦੇ ਹਾਣੀ ਕਿੱਖੋ ਲੱਭੀਏ ? ਮਨ ਦੇ ਹਾਣ ਨਾ ਲੱਭਦੇ। ਤਨ ਦੀ ਭਾਸ਼ਾ ਬੋਲਣ ਸਾਰੇ ਬੂਹੇ ਬੰਦ ਨੇ ਸੱਭ ਦੇ। ਕੰਧਾਂ ਦੀ ਵਲਗਣ ਦੇ ਅੰਦਰ ਘਿਰ ਗਈ ਰੂਹ ਦੀ ਬਾਣੀ। ਮਾਵਾਂ ਕੋਲੋਂ ਪੁੱਤ ਵਿਛੜ ਗਏ ਹਾਣੀਆ ਕੋਲੋ ਹਾਣੀ। ਟੁੱਟੇ ਰਿਸ਼ਤੇ,ਤਿੜਕੇ ਸ਼ੀਸ਼ੇ ਧਰਤੀ ਵਿਚ ਦਰਾੜਾਂ। ਅੰਬਰ ਨੂੰ ਵੀ ਵੰਡਣਾਂ ਚਾਹਵਣ ਵੰਡਣੀਆੰ ਚਾਹੁਣ ਹਵਾਵਾਂ। ਮਹਿਕਾਂ ਨੁੰ ਡੱਬੀ ਬੰਦ ਕਰਕੇ ਫੁੱਲ ਸਭ ਤੋੜ ਖਿਲਾਰੇ। ਪੱਤੀ, ਪੱਤੀ ਸੋਚ ਬਿਖਰ ਗਈ ਵਿੱਛਡੇ ਖੁੱਦ ਤੋ ਸਾਰੇ। ਵਿਚ ਖਲਾਅ ਦੇ ਉੱਡਦੇ ਫਿਰਦੇ ਖਿੱਚੋਂ ਵਿਰਵੇ ਸਾਰੇ। ਬੇਪਛਾਣ ਬਣ ਗਏ ਸਭ ਦੇ ਸਭ ਸਹਾਰੇ। ਮਨ ਦੀ ਭਾਸ਼ਾ ਬੋਲੇ ਜਿਹੜਾ ਉਸ ਨੂੰ ਕਾਫਰ ਕਹਿੰਦ...
More

ਖੰਭਾ ਤੈ ਦਰਵਾਜਿਆਂ ਵਾਲੀ ਕੁੜੀ

ਖੰਭਾ ਤੈ ਦਰਵਾਜਿਆਂ ਵਾਲੀ ਕੁੜੀ ਉਹ ਫੇਰ ਮੇਰੇ ਸਾਹਵੇਂ ਖੜੀ ਮੈਂਨੂੰ ਸੰਬੋਧਤ ਹੈ : “ਤੇਰੀ ਸੁਤੰਤਰ ਸਬੰਧਾਂ ਦੀ ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ ! ਨਾਲ, ਨਾਲ ਤੁਰੇ ਜਾਣ ਦੇ ਭਰਮ ਵਿਚ, ਮੈਂ ਵੀ ਵੱਖਰੇ ਆਕਾਸ਼ ਗਾਹਣੇ ਚਾਹਵਾਂਗੀ ! ਜੋ ਰਾਗਣੀਆਂ, ਤੂੰ ਨਾ ਸੁਣ ਸਕੇਂ, ਗਾਵਾਂਗੀ ! ਉਂਜ ਤਾ ਤੇਰਾ ਤੇ ਮੇਰਾ ਅੰਤਮ ਦਿ੍ਸ਼ ਇਕ ਹੀ ਹੈ, ਪਰ ਦਿ੍ਸ਼ਟੀ ਦੇ ਅੰਤਰ ਤੇ ਰਸਤੇ ਵਿਚ ਵੱਖ ਵਂਖ ਦਿ੍ਸ਼ ਭੋਗਦੇ ਤੁਰੇ ਜਾਵਾਂਗੇ ! ਸੁਤੰਤਰ ਸੰਬੰਧਾਂ ਦੀ ਇਹ ਜੀਵਨ-ਸ਼ੈਲੀ ਜੁੜ ਕੇ ਅਜੋੜ ਅਤੇ ਅਜੋੜ ਹੋਕੇ ਵੀ ਜੋੜੀ ਰਂਖਦੀ ਹੈ - ਸਮਾਨ ਅੰਤਰ ਰੇਖਾਵਾਂ ਵਾਂਗ, ਨਾਲੋ ਨਾਲ ਤੋਰੀ ਰੱਖਦੀ ਹੈ । ਖਿਤਿਜ ਵਲ ਵੇਖ ਮੈਂ ਸਿਰਫ ਤੇਰੀ ਹਾਂ...
More

ਘੜੀ ਦੀਆ ਸੂਈਆ

ਘੜੀ ਦੀਆ ਸੂਈਆ ਦੂਰ ਤਕ ਜਾਂਦੀ ਹੈ ਨਜਰ ਦਰਿਆ ਦੇ ਨਾਲ,ਨਾਲ ਪਹਾੜ ਤਕ…. ਪਹਾੜ ਤੋ ਵੀ ਪਰਾਂਹ *ਗਲੇਸ਼ੀੇਅਰ ਤਕ ! ਕਿੰਨਾ ਪਾਣੀ, ਸੌਮੇਂ ਤੋ ਸਮੁੰਦਰ ਵਿਚ ਬਹਿ ਗਿਆ ਹੈ ! ਦਿਲ ਕਰਦਾ ਹੈ, ਕਿ ਦਰਿਆ ਦਾ ਰੁਖ ਸਮੁੰਦਰ ਵਲੌ ਹਟਾ ਕੇ, ਪਹਾੜ ਵਲਾਂ ਕਰ ਦਿਆਂ ਤੇ ਇਸ ਦੇ ਨਾਲ ਨਾਲ ਤੁਰ ਪਵਾਂ, ਪਿਛਾਂਹ ਵਲ! ਹਵਾ ਦਾ ਇਕ ਸਰਦ ਝੌਕਾ ਆਓੁਂਦਾ, ਫੁੱਲ-ਪੱਤੀਆ ਬਿਥੇਰ ਜਾਂਦਾ ਹੈ! ਆਪਣੇ ਹੀ ਮਲਬੇ ਤੇ ਬੌਠਾ, ਮੈਂ, ਅੱਜ ਫੇਰ, ਘੜੀ ਦੀਆਂ ਸੂਈਆਂ ਨਾਲ ਖੇਡ ਰਿਹਾ ਹਾਂ ! ਜਿਉਂ, ਜਿਉਂ ਸੂਈਆਂ, ਪਿਛਾਂਹ ਵਲ ਮੋਡਦਾ ਹਾਂ, ਸਮਾਂ ਅੱਗੇ, ਹੋਰ ਅਗੇ ਤੁਰੀ ਜਾਂਂਦਾ ਹੈ  !
More