ਮਨ ਦੇ ਹਾਣੀ
ਮਨ ਦੇ ਹਾਣੀ ਕਿੱਖੋ ਲੱਭੀਏ ?
ਮਨ ਦੇ ਹਾਣ ਨਾ ਲੱਭਦੇ।
ਤਨ ਦੀ ਭਾਸ਼ਾ ਬੋਲਣ ਸਾਰੇ
ਬੂਹੇ ਬੰਦ ਨੇ ਸੱਭ ਦੇ।
ਕੰਧਾਂ ਦੀ ਵਲਗਣ ਦੇ ਅੰਦਰ
ਘਿਰ ਗਈ ਰੂਹ ਦੀ ਬਾਣੀ।
ਮਾਵਾਂ ਕੋਲੋਂ ਪੁੱਤ ਵਿਛੜ ਗਏ
ਹਾਣੀਆ ਕੋਲੋ ਹਾਣੀ।
ਟੁੱਟੇ ਰਿਸ਼ਤੇ,ਤਿੜਕੇ ਸ਼ੀਸ਼ੇ
ਧਰਤੀ ਵਿਚ ਦਰਾੜਾਂ।
ਅੰਬਰ ਨੂੰ ਵੀ ਵੰਡਣਾਂ ਚਾਹਵਣ
ਵੰਡਣੀਆੰ ਚਾਹੁਣ ਹਵਾਵਾਂ।
ਮਹਿਕਾਂ ਨੁੰ ਡੱਬੀ ਬੰਦ ਕਰਕੇ
ਫੁੱਲ ਸਭ ਤੋੜ ਖਿਲਾਰੇ।
ਪੱਤੀ, ਪੱਤੀ ਸੋਚ ਬਿਖਰ ਗਈ
ਵਿੱਛਡੇ ਖੁੱਦ ਤੋ ਸਾਰੇ।
ਵਿਚ ਖਲਾਅ ਦੇ ਉੱਡਦੇ ਫਿਰਦੇ
ਖਿੱਚੋਂ ਵਿਰਵੇ ਸਾਰੇ।
ਬੇਪਛਾਣ ਬਣ ਗਏ
ਸਭ ਦੇ ਸਭ ਸਹਾਰੇ।
ਮਨ ਦੀ ਭਾਸ਼ਾ ਬੋਲੇ ਜਿਹੜਾ
ਉਸ ਨੂੰ ਕਾਫਰ ਕਹਿੰਦੇ।
ਖਿੜਕੀ ਬੰਦ, ਭੀੜੀਅਾਂ ਨਜਰਾ –
ਬੰਦੇ ਕਿੱਖੇ ਰਹਿੰਦੇ ?
ਰਾਜਨੀਤੀਆਂ ਵਿਚ ਵੀ ਜੰਗਲ,
ਨੇਤਾ ਜੰਗਲ ਦੀ ਸੰਤਾਨ।
ਅਮਨ,ਸ਼ਾਂਤੀ, ਪਿਅਾਰ, ਮੁਹੱਬਤ
ਢੂੰਡ ਰਹੇ ਸਭ ਮਨ ਦਾ ਹਾਣ।
ਮਨ ਦੇ ਹਾਣੀ ਕਿੱਖੋਂ ਲੱਭੀਏ ?
ਮਨ ਦੇ ਹਾਣ ਨਾ ਲੱਭਦੇ।
ਤਨ ਦੀ ਭਾਸ਼ਾ ਬੋਲਣ ਸਾਰੇ
ਬੂਹੇ ਬੰਦ ਨੇ ਸੱਭ ਦੇ।