ਘੜੀ ਦੀਆ ਸੂਈਆ

ਘੜੀ ਦੀਆ ਸੂਈਆ ਦੂਰ ਤਕ ਜਾਂਦੀ ਹੈ ਨਜਰ ਦਰਿਆ ਦੇ ਨਾਲ,ਨਾਲ ਪਹਾੜ ਤਕ…. ਪਹਾੜ ਤੋ ਵੀ ਪਰਾਂਹ *ਗਲੇਸ਼ੀੇਅਰ ਤਕ ! ਕਿੰਨਾ ਪਾਣੀ, ਸੌਮੇਂ ਤੋ ਸਮੁੰਦਰ ਵਿਚ ਬਹਿ ਗਿਆ ਹੈ ! ਦਿਲ ਕਰਦਾ ਹੈ, ਕਿ ਦਰਿਆ ਦਾ ਰੁਖ ਸਮੁੰਦਰ ਵਲੌ ਹਟਾ ਕੇ, ਪਹਾੜ ਵਲਾਂ ਕਰ ਦਿਆਂ ਤੇ ਇਸ ਦੇ ਨਾਲ ਨਾਲ ਤੁਰ ਪਵਾਂ, ਪਿਛਾਂਹ ਵਲ! ਹਵਾ ਦਾ ਇਕ ਸਰਦ ਝੌਕਾ ਆਓੁਂਦਾ, ਫੁੱਲ-ਪੱਤੀਆ ਬਿਥੇਰ ਜਾਂਦਾ ਹੈ! ਆਪਣੇ ਹੀ ਮਲਬੇ ਤੇ ਬੌਠਾ, ਮੈਂ, ਅੱਜ ਫੇਰ, ਘੜੀ ਦੀਆਂ ਸੂਈਆਂ ਨਾਲ ਖੇਡ ਰਿਹਾ ਹਾਂ ! ਜਿਉਂ, ਜਿਉਂ ਸੂਈਆਂ, ਪਿਛਾਂਹ ਵਲ ਮੋਡਦਾ ਹਾਂ, ਸਮਾਂ ਅੱਗੇ, ਹੋਰ ਅਗੇ ਤੁਰੀ ਜਾਂਂਦਾ ਹੈ  !
More