ਖੰਭਾ ਤੈ ਦਰਵਾਜਿਆਂ ਵਾਲੀ ਕੁੜੀ

ਖੰਭਾ ਤੈ ਦਰਵਾਜਿਆਂ ਵਾਲੀ ਕੁੜੀ
ਉਹ ਫੇਰ ਮੇਰੇ ਸਾਹਵੇਂ ਖੜੀ
ਮੈਂਨੂੰ ਸੰਬੋਧਤ ਹੈ :
“ਤੇਰੀ ਸੁਤੰਤਰ ਸਬੰਧਾਂ ਦੀ
ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ !
ਨਾਲ, ਨਾਲ ਤੁਰੇ ਜਾਣ ਦੇ ਭਰਮ ਵਿਚ,
ਮੈਂ ਵੀ ਵੱਖਰੇ ਆਕਾਸ਼ ਗਾਹਣੇ ਚਾਹਵਾਂਗੀ !
ਜੋ ਰਾਗਣੀਆਂ, ਤੂੰ ਨਾ ਸੁਣ ਸਕੇਂ, ਗਾਵਾਂਗੀ !
ਉਂਜ ਤਾ ਤੇਰਾ ਤੇ ਮੇਰਾ ਅੰਤਮ ਦਿ੍ਸ਼ ਇਕ ਹੀ ਹੈ,
ਪਰ ਦਿ੍ਸ਼ਟੀ ਦੇ ਅੰਤਰ ਤੇ ਰਸਤੇ ਵਿਚ
ਵੱਖ ਵਂਖ ਦਿ੍ਸ਼ ਭੋਗਦੇ ਤੁਰੇ ਜਾਵਾਂਗੇ !
ਸੁਤੰਤਰ ਸੰਬੰਧਾਂ ਦੀ ਇਹ ਜੀਵਨ-ਸ਼ੈਲੀ
ਜੁੜ ਕੇ ਅਜੋੜ ਅਤੇ ਅਜੋੜ ਹੋਕੇ ਵੀ ਜੋੜੀ ਰਂਖਦੀ ਹੈ –
ਸਮਾਨ ਅੰਤਰ ਰੇਖਾਵਾਂ ਵਾਂਗ,
ਨਾਲੋ ਨਾਲ ਤੋਰੀ ਰੱਖਦੀ ਹੈ ।
ਖਿਤਿਜ ਵਲ ਵੇਖ ਮੈਂ ਸਿਰਫ ਤੇਰੀ ਹਾਂ ।”
ਉਹ ਕਿਉਂ?
“ਤਾਕਿ ਸੁਤੰਤਰ ਸੰਬੰਧਾ ਦੇ ਇਸ ਸੰਜੋਗ ਨੂੰ
ਧਾਰਨ ਤੋ ਬਾਅਦ,
ਜਦੋਂ ਵੀ ਤੂੰ ਆਪਣੀ ਵੱਖਰੀ ਉਡਾਣ ਸਮੇਂ
ਮੇਰੇ ਲਈ ਕੋਈ ਜਰਵਾਜਾ ਨਿਸ਼ਚਿਤ, ਕਰਨਾ ਚਾਹੇਂ
ਤਾ ਮੌਂ ਚਾਹਾਂਗੀ
ਕਿ ਅੌਸਾ ਹੀ ਇਕ ਦਰਵਾਜਾ
ਤੂੰ ਅਾਪਣੇ ਲਈ ਵੀ ਨਿਸ਼ਚਿਤ ਕਰੇ।
ਇਹ ਦਰਵਾਜੇ ਬੰਦ ਹਨ,ਕੰਧਾਂ ਵਰਗੇ।
ਸੁਤੰਤਰ ਸਬੰਧਾਂ ਦੀ ਇਹ ਜੀਵਨ ਸ਼ੌੈਲੀ ਧਾਰਨ ਕਰਦਿਅਾਂ
ਮੈਨੂੰ ਸਦਾ ਹੀ ਇਹ ਸੰਮਾ ਰਿਹਾ ਹੈ
ਕਿ ਚਾਰ ਚੁਫੇਰਿਓਂ
ਇਨਾਂ ਦਰਵਾਜਿਅਾਂ ਦੇ ਚੱਕਰਵਿਊ ਵਿਚ ਘਿਰ ਕੇ
ਅਸੀ ਅਾਪੌ ਅਾਪਣੇ ਰਣ ਅਾਪ ਲੜਨ ਲਈ,
ਫਿਰ ਤੌਂ ਜੁਦਾ, ਇਕੱਲੇ ਨਾ ਹੌ ਜਾਈਏ।”
ਦਰਵਾਜਿਅਾਂ ਵਾਲੀ ਕੁੜੀ,
ਖੰਭ ਰੱਖਦੀ ਹੋਈ ਵੀ,
ਪਤਾ ਨਹੀ, ਕਿਉਂ
ਅਘਰਵਾਸੀ ਤੋਂ
ਘਰ ਲੋੜਦੀ ਹੈ ???

Leave a Reply

Your email address will not be published. Required fields are marked *